ਸ੍ਰੀ ਮੁਕਤਸਰ ਸਾਹਿਬ, 15 ਅਕਤੂਬਰ
ਮੁਕਤਸਰ ਜ਼ਿਲ੍ਹੇ ਦੇ ਪਿੰਡ ਚੱਕ ਮਦਰੱਸਾ ਦੇ ਦਲਿਤ ਨੌਜਵਾਨ ਦੀ ਪਿੰਡ ਚੱਕ ਜਾਨੀ ਸਰ ਵਿਖੇ ਹੋਈ ਕੁੱਟਮਾਰ ਤੇ ਪਿਸ਼ਾਬ ਪਿਆਉਣ ਦੀ ਵਾਰਦਾਤ ਸਬੰਧੀ ਪੀੜਤ ਪਰਿਵਾਰ ਨੂੰ ਮਿਲਣ ਆਏ ਭਾਜਪਾ ਦੇ ਸਾਬਕਾ ਕੇਂਦਰੀ ਮੰਤਰੀ ਵਿਜੈ ਸਾਂਪਲਾ ਦਾ ਪਿੰਡ ਮਹਾਂਬੱਧਰ ਵਿਖੇ ਕਿਸਾਨਾਂ ਨੇ ਘਿਰਾਓ ਕੀਤਾ। ਇਸ ਮੌਕੇ ਪੁਲੀਸ ਤਾਇਨਾਤ ਸੀ।