ਨਵੀਂ ਦਿੱਲੀ:ਭਾਰਤੀ ਟੈਨਿਸ ਖਿਡਾਰਨ ਸਾਨੀਆ ਮਿਰਜ਼ਾ ਨੂੰ ਅੱਜ ਚਾਰ ਸਾਲ ਬਾਅਦ ਸਰਕਾਰ ਦੀ ਟਾਰਗੇਟ ਓਲੰਪਿਕ ਪੋਡੀਅਮ ਯੋਜਨਾ (ਟੌਪਸ) ਵਿੱਚ ਸ਼ਾਮਲ ਕੀਤਾ ਗਿਆ ਹੈ। ਕਈ ਗਰੈਂਡਸਲੈਮ ਜਿੱਤਣ ਵਾਲੀ 34 ਸਾਲਾ ਸਾਨੀਆ ਨੇ ਸੱਟ ਕਾਰਨ 2017 ’ਚ ‘ਟੌਪਸ’ ’ਚੋਂ ਹਟਣ ਦਾ ਫੈਸਲਾ ਕੀਤਾ ਸੀ। ਉਸ ਨੂੰ ਇਥੇ ਅੱਜ ਮਿਸ਼ਨ ਓਲੰਪਿਕ ਇਕਾਈ ਦੀ ਮੀਟਿੰਗ ਦੌਰਾਨ ਇਸ ’ਚ ਮੁੜ ਸ਼ਾਮਲ ਕੀਤਾ ਗਿਆ।