ਓਟਵਾ, 8 ਦਸੰਬਰ ; ਫਾਈਜ਼ਰ ਬਾਇਓਐਨਟੈਕ ਦਾ ਕਹਿਣਾ ਹੈ ਕਿ ਉਸ ਦੇ ਕੋਵਿਡ-19 ਬੂਸਟਰ ਸ਼ੌਟ ਨਾਲ ਓਮਾਈਕ੍ਰੌਨ ਵੇਰੀਐਂਟ ਖਿਲਾਫ ਮਜ਼ਬੂਤ ਪ੍ਰੋਟੈਕਸ਼ਨ ਹਾਸਲ ਹੋਵੇਗੀ।
ਕੰਪਨੀ ਦਾ ਕਹਿਣਾ ਹੈ ਕਿ ਮੁੱਢਲੇ ਲੈਬ ਟੈਸਟ ਤੋਂ ਇਹ ਸਿੱਧ ਹੋਇਆ ਹੈ ਕਿ ਉਨ੍ਹਾਂ ਦੀ ਵੈਕਸੀਨ ਦੀ ਤੀਜੀ ਡੋਜ਼ ਨਾਲ ਇਸ ਨਵੇਂ ਵੇਰੀਐਂਟ ਖਿਲਾਫ ਐਂਟੀਬਾਡੀਜ਼ ਨਿਊਟ੍ਰਲਾਈਜ਼ ਹੋ ਜਾਣਗੀਆਂ। ਇਸ ਤੋਂ ਪਹਿਲਾਂ ਮੁਹੱਈਆ ਕਰਵਾਈਆਂ ਜਾਣ ਵਾਲੀਆਂ ਦੋ ਡੋਜ਼ਾਂ ਨਾਲ ਕੋਵਿਡ-19 ਦੇ ਅਸਲ ਸਟਰੇਨ ਤੇ ਹੋਰ ਵੇਰੀਐਂਟਸ ਖਿਲਾਫ ਪ੍ਰੋਟੈਕਸ਼ਨ ਹਾਸਲ ਹੁੰਦੀ ਸੀ।
ਫਾਈਜ਼ਰ ਦੇ ਸੀਈਓ ਐਲਬਰਟ ਬੁਰਲਾ ਨੇ ਬਿਆਨ ਜਾਰੀ ਕਰਕੇ ਆਖਿਆ ਕਿ ਭਾਵੇਂ ਵੈਕਸੀਨ ਦੀਆਂ ਪਹਿਲੀਆਂ ਦੋ ਡੋਜ਼ਾਂ ਵੀ ਓਮਾਈਕ੍ਰੌਨ ਸਟਰੇਨ ਨਾਲ ਲੜਨ ਲਈ ਕਾਫੀ ਹਨ ਪਰ ਮੁੱਢਲੇ ਡਾਟਾ ਤੋਂ ਪਤਾ ਲੱਗਿਆ ਹੈ ਕਿ ਤੀਜੀ ਡੋਜ਼ ਇਸ ਪ੍ਰੋਟੈਕਸ਼ਨ ਨੂੰ ਵਧਾ ਦੇਵੇਗੀ।ਕੰਪਨੀ ਦਾ ਦਾਅਵਾ ਹੈ ਕਿ ਇਸ ਬੂਸਟਰ ਸ਼ੌਟ ਨਾਲ ਹਿਫਾਜ਼ਤ 25 ਗੁਣਾਂ ਵੱਧ ਜਾਵੇਗੀ।ਜਿ਼ਕਰਯੋਗ ਹੈ ਕਿ ਫਾਈਜ਼ਰ-ਬਾਇਓਐਨਟੈਕ ਓਮਾਈਕ੍ਰੌਨ ਵੇਰੀਐਂਟ ਦੇ ਸਬੰਧ ਵਿੱਚ ਖਾਸ ਵੈਕਸੀਨ ਤਿਆਰ ਕੀਤੀ ਜਾ ਰਹੀ ਹੈ।