ਸ਼ੰਭੂ ਬਾਰਡਰ ਤੋਂ ਕੱਲ 6 ਦਸੰਬਰ ਨੂੰ ਦਿੱਲੀ ਕੂਚ ਪ੍ਰੋਗਰਾਮ ਬਾਰੇ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਜਾਣਕਾਰੀ ਦਿੰਦਿਆ ਕਿਹਾ ਕਿ ਇਹ ਪਹਿਲਾਂ ਜੱਥਾ ਹੋਵੇਗਾ ਜਥੇ ਦੀ ਸੰਖਿਆ 101 ਹੋਵੇਗੀ। ਆਪਣੀਆਂ ਮੰਗਾਂ ਮਨਵਾਉਣ ਲਈ ਇਹ ਪਹਿਲਾਂ ਜੱਥਾ ਰਵਾਨਾ ਕੀਤਾ ਜਾ ਰਿਹਾ ਹੈ। ਦੋਨੋਂ ਬਾਰਡਰਾਂ ’ਤੇ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਪੁਰਬ ਸ਼ਰਧਾ ਨਾਲ ਮਨਾਇਆ ਜਾਵੇਗਾ। ਮਰਜੀਵੜਿਆਂ ਦੀ ਲਿਸਟ ਤਿਆਰ ਕਰ ਲਈ ਗਈ ਹੈ।
ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਜਿਸ ਤਰ੍ਹਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਦੁਨੀਆਂ ਦੇ ਮਾਨਵ ਅਧਿਕਾਰਾਂ ਦੀ ਰੱਖਿਆ ਲਈ ਦਿੱਲੀ ਜਾ ਕੇ ਸੀਸ ਕੱਟਵਾਇਆ ਸੀ ਜਿਸ ਬਾਰੇ ਪੂਰੀ ਦੁਨੀਆਂ ਜਾਣਦੀ ਹੈ। ਉਨ੍ਹਾਂ ਕਿਹਾ ਕੱਲ੍ਹ ਦਾ ਜੱਥਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਨੂੰ ਸਮਰਪਿਤ ਹੋਵੇਗਾ। ਸੰਭੂ ਬਾਰਡਰ ਤੋਂ 101 ਮਰਜੀਵੜਿਆਂ ਦਾ ਜੱਥਾ ਕਿਸਾਨ ਦੇ ਹਿੱਤ ’ਚ ਦਿੱਲੀ ਵੱਲ ਕੂਚ ਕਰੇਗਾ। ਇਤਿਹਾਸ ਆਪਣੇ ਆਪ ਨੂੰ ਦੁਹਰਾਏਗਾ। ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਦਿੱਲੀ ਕੂਚ ਕਰਨ ਦਾ ਸਮਾਂ 1 ਵਜੇ ਰੱਖਿਆ ਗਿਆ ਹੈ। ਇਹ ਜੱਥੇ ਬਿਲਕੁਲ ਸ਼ਾਤਮਈ ਜਾਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਨੇ ਕੀ ਕਰਨਾ ਹੈ ਇਹ ਸਰਕਾਰ ਸੋਚੇਗੀ।