• ਕਾਰਪੋਰੇਸ਼ਨ ਨੇ ਸਹਿਕਾਰਤਾ ਮੰਤਰੀ ਰੰਧਾਵਾ ਨੂੰ ਰਿਟੇਲ ਆਊਟਲੈਟ ਸਥਾਪਤ ਕਰਨ ਲਈ ਲੈਟਰ ਆਫ ਇੰਟੈਂਟ ਸੌਂਪਿਆ
ਚੰਡੀਗੜ•, 4 ਜੁਲਾਈ
ਸਹਿਕਾਰਤਾ ਵਿਭਾਗ ਵੱਲੋਂ ਸਹਿਕਾਰੀ ਅਦਾਰਿਆਂ ਦੀ ਖਾਲੀ ਪਈ ਜ਼ਮੀਨ ਉਪਰ ਇੰਡਿਅਨ ਆਇਲ ਕਾਰਪੋਰੇਸ਼ਨ (ਆਈ.ਓ.ਸੀ.) ਦੇ ਰਿਟੇਲ ਆਊਟਲੈਟ ਸਥਾਪਿਤ ਕਰਨ ਹਿੱਤ ਸਮੌਝੇਤ ਤਹਿਤ ਕਾਰਵਾਈ ਕਰਦਿਆਂ ਆਈ.ਓ.ਸੀ. ਵੱਲੋਂ ਸਹਿਕਾਰੀ ਖੰਡ ਮਿੱਲ ਮੋਰਿੰਡਾ ਵਿਖੇ ਸਥਾਪਤ ਕੀਤੇ ਜਾਣ ਵਾਲੇ ਰਿਟੇਲ ਆਊਟਲੈਟ ਲਈ ਅੱਜ ਸਹਿਕਾਰਤਾ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨੂੰ ਲੈਟਰ ਆਫ ਇੰਟੈਂਟ ਸੌਂਪਿਆ ਗਿਆ।
ਸਹਿਕਾਰਤਾ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਆਈ.ਓ.ਸੀ. ਵੱਲੋਂ ਮੋਰਿੰਡਾ ਸਹਿਕਾਰੀ ਖੰਡ ਮਿੱਲ ਵਿਖੇ ਰਿਟੇਲ ਆਊਟਲੈਟ ਸਥਾਪਿਤ ਕਰਨ ਲਈ ਕੀਤੀ ਸਮਾਂਬੱਧ ਕਾਰਵਾਈ ਦੀ ਸ਼ਲਾਘਾ ਕਰਦਿਆਂ ਆਸ ਜਤਾਈ ਕਿ ਕਾਰਪੋਰੇਸ਼ਨ ਦੇ ਅਧਿਕਾਰੀ ਬਾਕੀ ਸਥਾਨਾਂ ‘ਤੇ ਵੀ ਰਿਟੇਲ ਆਊਟਲੈਟ ਸਥਾਪਤ ਕਰਨ ਸਬੰਧੀ ਵੀ ਸਮਾਂਬੱਧ ਤਰੀਕੇ ਨਾਲ ਕਾਰਵਾਈ ਨੇਪਰੇ ਚਾੜ•ਨਗੇ। ਉਨ•ਾਂ ਕਿਹਾ ਕਿ ਆਈ.ਓ.ਸੀ. ਵੱਲੋਂ ਸਹਿਕਾਰੀ ਅਦਾਰਿਆਂ ਵਿੱਚ ਰਿਟੇਲ ਆਊਟਲੈਟ ਸਥਾਪਤ ਕਰਨ ਲਈ ਕੀਤੇ ਜਾ ਰਹੇ ਨਿਵੇਸ਼ ਨਾਲ ਨਾਂ ਕੇਵਲ ਸਹਿਕਾਰੀ ਅਦਾਰਿਆਂ ਨੂੰ ਵਿੱਤੀ ਤੌਰ ‘ਤੇ ਲਾਭ ਹੋਵੇਗਾ ਬਲਕਿ ਇਸ ਨਾਲ ਰੁਜ਼ਗਾਰ ਦੇ ਵਾਧੂ ਮੌਕੇ ਵੀ ਪੈਦਾ ਹੋਣਗੇ ਜਿਸ ਨਾਲ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਘਰ-ਘਰ ਰੁਜ਼ਗਾਰ ਦੀ ਮੁਹਿੰਮ ਨੂੰ ਵੀ ਹੁਲਾਰਾ ਮਿਲੇਗਾ।
ਇੰਡੀਅਨ ਆਇਲ ਕਾਰਪੋਰੇਸ਼ਨ ਦੇ ਜਨਰਲ ਮੈਨੇਜਰ (ਰਿਟੇਲ ਸੇਲ) ਸ੍ਰੀ ਅਮਰਿੰਦਰਾ ਕੁਮਾਰ ਨੇ ਲੈਟਰ ਆਫ ਇੰਟੈਂਟ ਸੌਂਪਦੇ ਹੋਏ ਸਹਿਕਾਰਤਾ ਮੰਤਰੀ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਪੰਜਾਬ ਦੇਸ਼ ਦਾ ਪਹਿਲਾ ਸੂਬਾ ਬਣ ਗਿਆ ਹੈ ਜਿਸ ਨੇ ਸਹਿਕਾਰਤਾ ਵਿਭਾਗ ਰਾਹੀਂ ਰਿਟੇਲ ਆਊਟਲੈਟ ਸਥਾਪਿਤ ਕਰਨ ਸਬੰਧੀ ਕਿਸੇ ਕੰਪਨੀ ਨਾਲ ਐਮ.ਓ.ਯੂ. ਸਹੀਬੱਧ ਕਰਨ ਦਾ ਉਪਰਾਲਾ ਕੀਤਾ ਹੈ।
ਇਸ ਮੌਕੇ ਵਿਧਾਇਰ ਸ੍ਰੀ ਸੰਗਤ ਸਿੰਘ ਗਿਲਜੀਆ, ਸ਼ੂਗਰਫੈਡ ਦੇ ਪ੍ਰਬੰਧਕੀ ਨਿਰਦੇਸ਼ਕ ਸ੍ਰੀ ਦਵਿੰਦਰ ਸਿੰਘ, ਜਨਰਲ ਮੈਨੇਜਰ ਸ੍ਰੀ ਹਰਬਕਸ਼ ਸਿੰਘ, ਇੰਡੀਅਨ ਆਇਲ ਕਾਰਪੋਰੇਸ਼ਨ ਦੇ ਡਿਪਟੀ ਜਨਰਲ ਮੈਨੇਜਰ ਸ੍ਰੀ ਤਹਸ਼ੀਨ ਰਿਆਜ ਅਤੇ ਸ੍ਰੀ ਸਚਿਨ ਸ਼ਰਮਾ ਵੀ ਹਾਜ਼ਰ ਸਨ।