ਮੁੰਬਈ— ਸਵਾਈਨ ਫਲੂ ਨੇ ਇਸ ਵਾਰ ਹਿੰਦੀ ਸਿਨੇਮਾ ਦੇ ਸੁਪਰਸਟਾਰ ਆਮਿਰ ਖਾਨ ਤੇ ਉਨ੍ਹਾਂ ਦੀ ਪਤਨੀ ਕਿਰਣ ਰਾਵ ਨੂੰ ਆਪਣਾ ਸ਼ਿਕਾਰ ਬਣਾਇਆ ਹੈ। ਫਿਲਹਾਲ ਦੋਵੇਂ ਆਪਣੇ ਘਰ ‘ਚ ਹਨ ਤੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਆਮਿਰ ਤੇ ਪਤਨੀ ਕਿਰਣ ਦੀ ਇਸ ਬਿਮਾਰੀ ਦੀ ਖਬਰ ਨੇ ਫੈਨਜ਼ ਸਮੇਤ ਲੱਖਾਂ ਲੋਕਾਂ ਨੂੰ ਹੈਰਾਨ ਕਰ ਦਿੱਤਾ ਹੈ। ਅਸਲ ‘ਚ ਆਮਿਰ ਖਾਨ ਨੂੰ ਪੁਣੇ ‘ਚ ਮਹਾਰਾਸ਼ਟਰ ਸਰਕਾਰ ਦੀ ਭਾਗੀਦਾਰੀ ਵਾਲੇ ਆਪਣੇ ‘ਪਾਣੀ ਫਾਊਂਡੇਸ਼ਨ’ ਲਈ ਇਕ ਪ੍ਰੋਗਰਾਮ ‘ਚ ਕਿਰਣ ਨਾਲ ਸ਼ਿਰਕਤ ਕਰਨੀ ਸੀ ਪਰ ਆਮਿਰ ਨੇ ਘਰ ‘ਚ ਬੈਠੇ-ਬੈਠੇ ਵੀਡੀਓ ਕਾਨਫਰਸਿੰਗ ਦਾ ਸਾਹਰਾ ਲਿਆ ਅਤੇ ਪ੍ਰੋਗਰਾਮ ‘ਚ ਸਾਮਲ ਹੋਏ ਲੋਕਾਂ ਨੂੰ ਇਹ ਕਹਿੰਦੇ ਹੋਏ ਮੁਆਫੀ ਮੰਗੀ ਕਿ ਮੈਨੂੰ ਤੇ ਪਤਨੀ ਨੂੰ ਸਵਾਈਨ ਫਲੂ ਹੋ ਗਿਆ ਅਤੇ ਇਹੀ ਵਜ੍ਹਾ ਹੈ ਕਿ ਅਸੀਂ ਪ੍ਰੋਗਰਾਮ ਦਾ ਹਿੱਸਾ ਨਹੀਂ ਬਣ ਸਕੇ। ਦੱਸਣਯੋਗ ਹੈ ਕਿ ਆਮਿਰ ਖਾਨ ਦੀ ਜਗ੍ਹਾ ਸ਼ਾਹਰੁਖ ਖਾਨ ‘ਪਾਣੀ ਫਾਊਂਡੇਸ਼ਨ’ ਦੇ ਇਸ ਸਮਾਰੋਹ ‘ਚ ਸ਼ਾਮਲ ਹੋਏ। ਆਮਿਰ ਨੇ ਇਸ ‘ਤੇ ਖੁਲਾਸਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਆਪਣੀ ਗੈਰ-ਮੌਜ਼ੂਦਗੀ ‘ਚ ਸ਼ਾਹਰੁਖ ਖਾਨ ਨੂੰ ਇਸ ਸਮਾਰੋਹ ਦਾ ਹਿੱਸਾ ਬਣਨ ਦੀ ਗੁਜਾਰਿਸ਼ ਕੀਤੀ ਸੀ, ਜਿਸ ਨੂੰ ਸ਼ਾਹਰੁਖ ਨੇ ਖੁਸ਼ੀ-ਖੁਸ਼ੀ ਸਵੀਕਾਰ ਕਰ ਲਿਆ ਸੀ।