ਮੁੰਬਈ:ਬੌਲੀਵੁੱਡ ਦੀ ਮਹਾਨ ਹਸਤੀ ਸਲਮਾਨ ਖ਼ਾਨ ਨੇ ਆਪਣੇ ‘ਪਨਵੇਲ ਫਾਰਮ ਹਾਊਸ’ ਉੱਤੇ ਪਰਿਵਾਰ ਨਾਲ ਆਪਣਾ 55ਵਾਂ ਜਨਮ ਦਿਨ ਮਨਾਇਆ ਅਤੇ ਉਹ ਕੁਝ ਚੋਣਵੇਂ ਪੱਤਰਕਾਰਾਂ ਦੇ ਰੂ-ਬ-ਰੂ ਹੋਏ। ਸਲਮਾਨ ਨੇ ਆਖਿਆ ਕਿ ਉਸ ਦੀ ਨਵੀਂ ਫ਼ਿਲਮ ‘ਰਾਧੇ’ ਅਗਲੇ ਸਾਲ ਈਦ ਮੌਕੇ ਸਿਨੇਮਾ ਘਰਾਂ ਦਾ ਸ਼ਿੰਗਾਰ ਹੋਵੇਗੀ। ਪ੍ਰਭੂਦੇਵਾ ਦੇ ਨਿਰਦੇਸ਼ਨ ਹੇਠ ਬਣੀ ਫ਼ਿਲਮ ‘ਰਾਧੇ’ ਇਸ ਵਰ੍ਹੇ 22 ਮਈ ਨੂੰ ਰਿਲੀਜ਼ ਹੋਣੀ ਸੀ ਪਰ ਕਰੋਨਾ ਵਾਇਰਸ ਦੇ ਕਹਿਰ ਕਾਰਨ ਫ਼ਿਲਮ ਰਿਲੀਜ਼ ਨਹੀਂ ਕੀਤੀ ਜਾ ਸਕੀ। ਉਨ੍ਹਾਂ ਇੱਕ ਸਵਾਲ ਦੇ ਜਵਾਬ ਵਿੱਚ ਆਖਿਆ ਕਿ ਉਹ ਚਾਹੁੰਦੇ ਹਨ ਫ਼ਿਲਮ ਸਾਲ 2021 ਵਿੱਚ ਈਦ ਮੌਕੇ ਰਿਲੀਜ਼ ਹੋਵੇ ਪਰ ਹਾਲੇ ਤੱਕ ਤਾਰੀਕ ਤੈਅ ਨਹੀਂ ਕੀਤੀ ਗਈ। ਉਨ੍ਹਾਂ ਆਖਿਆ ਕਰੋਨਾ ਕਾਰਨ ਹਾਲੇ ਫ਼ਿਲਮ ਰਿਲੀਜ਼ ਕਰਨਾ ਠੀਕ ਨਹੀਂ ਹੋਵੇਗਾ। ਉਨ੍ਹਾਂ ਆਖਿਆ ਕਿ ਜਦੋਂ ਲੋਕ ਸਿਨੇਮਾਂ ਘਰਾਂ ਵਿੱਚ ਆਮ ਵਾਂਗ ਜਾਣਾ ਸ਼ੁਰੂ ਕਰ ਦੇਣਗੇ ਅਤੇ ਮਨੋਰੰਜਨ ਲਈ ਜੇਬ੍ਹ ਢਿੱਲੀ ਕਰਨਗੇ ਉਦੋਂ ਫ਼ਿਲਮ ਰਿਲੀਜ਼ ਕਰ ਦਿੱਤੀ ਜਾਵੇਗੀ। ਉਨ੍ਹਾਂ ਆਖਿਆ, ‘‘ਅਸੀਂ ਚਾਹੁੰਦੇ ਹਾਂ ਜਦੋਂ ਫਿਲਮ ਰਿਲੀਜ਼ ਹੋਵੇ ਉਦੋਂ ਸਿਨੇਮਾ ਘਰਾਂ ਵਿੱਚ ਹਰ ਕੋਈ ਸੁਰੱਖਿਅਤ ਹੋਵੇ।