ਮੀਡੀਆ ਰਿਪੋਰਟਾਂ ਦੇ ਅਨੁਸਾਰ, ਪੁਲਿਸ ਵੱਲੋਂ ਹਿਰਾਸਤ ਵਿੱਚ ਲਏ ਗਏ ਵਿਅਕਤੀ ਦਾ ਨਾਮ ਸ਼ਕਤੀ ਸਿੱਧੇਸ਼ਵਰ ਰਾਣਾ ਹੈ। ਇਹ ਆਦਮੀ 20 ਸਾਲਾਂ ਤੋਂ ਸਲਮਾਨ ਦੇ ਬੰਗਲੇ ਦੀ ਰਾਖੀ ਕਰ ਰਿਹਾ ਸੀ। ਇਸ ਵਿਅਕਤੀ ‘ਤੇ ਜਬਰੀ ਚੋਰੀ ਅਤੇ ਕੁੱਟਮਾਰ ਦਾ ਕੇਸ ਦਰਜ ਸੀ।
ਉਹ ਇਸ ਕੇਸ ਵਿੱਚ ਜ਼ਮਾਨਤ ’ਤੇ ਬਾਹਰ ਆਉਣ ਤੋਂ ਬਾਅਦ ਫ਼ਰਾਰ ਹੋ ਗਿਆ ਸੀ। ਜਿਸ ਤੋਂ ਬਾਅਦ ਅਦਾਲਤ ਨੇ ਉਸ ਦੇ ਖ਼ਿਲਾਫ਼ ਗ਼ੈਰ ਜ਼ਮਾਨਤੀ ਵਾਰੰਟ ਜਾਰੀ ਕੀਤਾ ਸੀ। ਬੀਤੀ ਰਾਤ ਮੁੰਬਈ ਪੁਲਿਸ ਨੂੰ ਇੱਕ 62 ਸਾਲਾ ਵਿਅਕਤੀ ਬਾਰੇ ਆਪਣੇ ਇੱਕ ਜਾਸੂਸ ਨਾਲ ਇਥੇ ਕੰਮ ਕਰਨ ਦੀ ਜਾਣਕਾਰੀ ਮਿਲੀ। ਮੁੰਬਈ ਪੁਲਿਸ ਦੀ ਅਪਰਾਧ ਸ਼ਾਖ਼ਾ ਦੀ ਇਕਾਈ 4 ਨੇ ਮੁਖਬਰ ਤੋਂ ਜਾਣਕਾਰੀ ਮਿਲਣ ਉੱਤੇ ਸਲਮਾਨ ਖ਼ਾਨ ਦੇ ਘਰ ਉੱਤੇ ਪੂਰੀ ਯੋਜਨਾਬੰਦੀ ਨਾਲ ਧਾਵਾ ਬੋਲਿਆ।
ਸੀਨੀਅਰ ਪੁਲਿਸ ਇੰਸਪੈਕਟਰ ਨਿਨਾਦ ਸਾਵੰਤ ਨੇ ਕਿਹਾ ਕਿ ਰਾਣਾ ਅਤੇ ਕੁਝ ਹੋਰ ਕਥਿਤ ਤੌਰ ‘ਤੇ ਲੁੱਟ ਦੀ ਵਾਰਦਾਤ ਵਿੱਚ ਸ਼ਾਮਲ ਸਨ ਅਤੇ ਉਨ੍ਹਾਂ ਨੂੰ ਕ੍ਰਾਈਮ ਬ੍ਰਾਂਚ ਨੇ 1990 ਵਿੱਚ ਗ੍ਰਿਫ਼ਤਾਰ ਕੀਤਾ ਸੀ।
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਰਾਣਾ ਜ਼ਮਾਨਤ ‘ਤੇ ਰਿਹਾਅ ਹੋਇਆ ਸੀ ਅਤੇ ਉਦੋਂ ਤੋਂ ਫ਼ਰਾਰ ਸੀ। ਫਿਰ ਅਦਾਲਤ ਨੇ ਉਸ ਵਿਰੁੱਧ ਗ਼ੈਰ ਜ਼ਮਾਨਤੀ ਵਾਰੰਟ ਜਾਰੀ ਕੀਤਾ। ਹਾਲ ਹੀ ਵਿੱਚ, ਕ੍ਰਾਈਮ ਬ੍ਰਾਂਚ ਦੇ ਅਧਿਕਾਰੀਆਂ ਨੂੰ ਜਾਣਕਾਰੀ ਮਿਲੀ ਸੀ ਕਿ ਰਾਣਾ ਪਿਛਲੇ 20 ਸਾਲਾਂ ਤੋਂ ਗੋਰਾਈ ਬੀਚ ਖੇਤਰ ਵਿੱਚ ਇੱਕ ਘਰ ਵਿੱਚ ਰਹਿ ਰਿਹਾ ਹੈ। ਜਾਂਚ ਤੋਂ ਪਤਾ ਲੱਗਿਆ ਕਿ ਰਾਣਾ ਸਲਮਾਨ ਖ਼ਾਨ ਦੇ ਬੰਗਲੇ ਦੀ ਦੇਖਭਾਲ ਕਰ ਰਿਹਾ ਸੀ। ਇਸ ਤੋਂ ਬਾਅਦ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਮਾਮਲੇ ਦੀ ਜਾਂਚ ਚੱਲ ਰਹੀ ਹੈ।