ਨਵੀਂ ਦਿੱਲੀ: ਕਾਂਗਰਸੀ ਆਗੂ ਮਲਿਕਰਾਜੁਨ ਖੜਗੇ ਨੇ ਰਾਜ ਸਭਾ ਵਿੱਚ ਵਿਰੋਧੀ ਦੇ ਆਗੂ ਵਜੋਂ ਮਹਿਲਾ ਰਾਖਵਾਂਕਰਨ ਬਿੱਲ ਬਾਰੇ ਬੋਲਦਿਆਂ ਕਿਹਾ ਕਿ ਸਰਕਾਰ ਨੂੰ ਦੱਸਣਾ ਚਾਹੀਦਾ ਹੈ ਕਿ ਉਹ ਇਸ ਬਿੱਲ ਨੂੰ ਕਿਸ ਤਰੀਕ ਤੋਂ ਅਮਲ ਵਿੱਚ ਲਿਆਏਗੀ। ਉਨ੍ਹਾਂ ਕਿਹਾ,‘‘ਸਰਕਾਰ ਨੂੰ ਇਕ ਤਰੀਕ ਦੇਣੀ ਚਾਹੀਦੀ ਹੈ। ਉਨ੍ਹਾਂ (ਸੱਤਾਧਾਰੀ) ਦੇ ਮੈਂਬਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਵਿੱਚ ਵਚਨਬੱਧਤਾ ਦੀ ਕੋਈ ਘਾਟ ਨਹੀਂ। ‘ਅਗਰ ਕਮਿਟਮੈਂਟ ਹੈ ਤੋ ਆਪ ਬਤਾਈਏ ਕਬ ਇੰਪਲੀਮੈਂਟ ਹੋਗਾ, ਨਹੀ ਤੋ ਯੇ ਸਿਰਫ ਜੁਮਲਾ ਹੋਗਾ’। ਸਰਕਾਰ ਵਿੱਚ ਸਕੱਤਰ ਦੇ ਅਹੁਦੇ ਲਈ ਓਬੀਸੀ ਦੀ ਸਾਡੀ ਮੰਗ ਬਾਰੇ ਜੇਪੀ ਨੱਢਾ ਵੱਲੋਂ ਸਾਡੇ ’ਤੇ ਤਨਜ਼ ਕੱਸਿਆ ਜਾ ਰਿਹਾ ਸੀ। ਕੀ ਪ੍ਰਮੁੱਖ ਜਾਂ ਸੰਯੁਕਤ ਸਕੱਤਰ ਦੇ ਅਹੁਦਿਆਂ ਉੱਤੇ ਐੱਸਸੀ ਜਾਂ ਐੱਸਟੀ ਭਾਈਚਾਰਿਆਂ ਵਿੱਚੋਂ ਲੋਕ ਹਨ। ‘ਸਭ ਆਰਐੱਸਐੱਸ ਕੇ ਲੋਗੋਂ ਕੋ ਵਹਾਂ ਲਾ ਕੇ ਭਰ ਦੀਆ ਹੈ ਇਨਹੋਨੇ। ਹਰ ਮਨਿਸਟਰ ਕੇ ਪਾਸ ਏਕ ਆਦਮੀ ਬੈਠਾ ਰਹਿਤਾ ਹੈ ਆਰਐੱਸਐੱਸ ਕਾ।’’