ਨਵੀਂ ਦਿੱਲੀ, 31 ਮਾਰਚ

ਸਰਕਾਰ ਨੇ ਸਾਲ 2022-23 ਦੀ ਪਹਿਲੀ ਤਿਮਾਹੀ ਲਈ ਐੱਨਐੱਸਸੀ ਅਤੇ ਪੀਪੀਐੱਫ ਸਮੇਤ ਛੋਟੀਆਂ ਬੱਚਤ ਸਕੀਮਾਂ ਦੀਆਂ ਵਿਆਜ ਦਰਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ। ਪਬਲਿਕ ਪ੍ਰੋਵੀਡੈਂਟ ਫੰਡ (ਪੀਪੀਐੱਫ) ਅਤੇ ਨੈਸ਼ਨਲ ਸੇਵਿੰਗਜ਼ ਸਰਟੀਫਿਕੇਟ (ਐੱਨਐੱਸਸੀ) ’ਤੇ ਪਹਿਲੀ ਤਿਮਾਹੀ ਵਿੱਚ ਵਿਆਜ ਦਰ ਕ੍ਰਮਵਾਰ 7.1 ਫੀਸਦੀ ਅਤੇ 6.8 ਫੀਸਦੀ ਦੀ ਸਾਲਾਨਾ ਦਰ ਨੂੰ ਜਾਰੀ ਰਹੇਗੀ।