ਚੰਡੀਗੜ੍ਹ, 1 ਦਸੰਬਰ

ਸਰਕਾਰ ਵੱਲੋਂ ਮਿਲੇ ਗੱਲਬਾਤ ਦੇ ਸੱਦੇ ਤੋਂ ਬਾਅਦ ਕਿਸਾਨ ਜਥੇਬੰਦੀਆਂ ਦੇ ਨੁਮਾਇੰਦ ਬੱਸ ਵਿੱਚ ਸਵਾਰ ਹੋ ਕੇ ਵਿਗਿਆਨ ਭਵਨ ਪੁੱਜ ਗਏ ਹਨ ਤੇ ਉਨ੍ਰਾਂ ਦੀ ਮੰਤਰੀਆਂ ਨਾਲ ਮੀਟਿੰਗ ਸ਼ੁਰੁੂ ਹੋ ਗਈ ਹੈ। ਬੈਠਕ ਵਿੱਚ ਰੱਖਿਆ ਮੰਤਰੀ ਰਾਜਨਾਥ ਸ਼ਾਮਲ ਨਹੀਂ ਹਨ। ਕਿਸਾਨ ਨੇਤਾਵਾਂ ਨਾਲ ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ, ਪੀਯੂਸ਼ ਗੋਇਲ ਤੇ ਸੋਮ ਪ੍ਰਕਾਸ਼ ਚਰਚਾ ਕਰ ਰਹੇ ਹਨ। ਮੀਟਿੰਗ ਦੌਰਾਨ ਦੋਵੇਂ ਧਿਰਾਂ ਆਹਮੋ ਸਾਹਮਣੇ ਬੈਠੀਆਂ ਹੋਈਆਂ ਹਨ।