ਨਵੀਂ ਦਿੱਲੀ, 1 ਅਗਸਤ

ਸੰਸਦ ਨੇ ਸੋਮਵਾਰ ਨੂੰ ਸਮੂਹਿਕ ਤਬਾਹੀ ਵਾਲੇ ਹਥਿਆਰਾਂ ਦੀ ਫੰਡਿੰਗ ‘ਤੇ ਪਾਬੰਦੀ ਲਗਾਉਣ ਵਾਲਾ ਬਿੱਲ ਪਾਸ ਕਰ ਦਿੱਤਾ। ਇਹ ਬਿੱਲ ਲੋਕ ਸਭਾ ਵਿੱਚ ਪਹਿਲਾਂ ਹੀ ਪਾਸ ਹੋ ਚੁੱਕਾ ਹੈ। ਇਹ ਬਿੱਲ ਵਿੱਚ ਕੇਂਦਰੀ ਨੂੰ ਅਜਿਹੀਆਂ ਕਾਰਵਾਈ ਵਿੱਚ ਸ਼ਾਮਲ ਲੋਕਾਂ ਦੀਆਂ ਵਿੱਤੀ ਸੰਪਤੀਆਂ ਅਤੇ ਆਰਥਿਕ ਸਰੋਤਾਂ ਨੂੰ ਜ਼ਬਤ ਕਰਨ ਦਾ ਅਧਿਕਾਰ ਦਿੰਦਾ ਹੈ। ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਸਮੂਹਿਕ ਤਬਾਹੀ ਵਾਲੇ ਹਥਿਆਰਾਂ ਦੀ ਫੰਡਿੰਗ ’ਤੇ ਰੋਕ ਲਾਉਣ ਵਾਲਾ ਇਹ ਬਿੱਲ ਪੇਸ਼ ਕੀਤਾ, ਜਿਸ ਨੂੰ ਜ਼ੁਬਾਨੀ ਵੋਟ ਰਾਹੀਂ ਪਾਸ ਕਰ ਦਿੱਤਾ ਗਿਆ।