ਮੁੰਬਈ, 20 ਨਵੰਬਰ

ਅਦਾਕਾਰਾ ਭੂਮੀ ਪੇਡਨੇਕਰ ਅਜਿਹੀਆਂ ਫਿਲਮਾਂ ਦਾ ਹਿੱਸਾ ਬਣਨ ਦੀ ਚਾਹਵਾਨ ਹੈ ਜਿਹੜੀਆਂ ਦਰਸ਼ਕਾਂ ਦੇ ਮਨਾਂ ’ਤੇ ਛਾਪ ਛੱਡ ਜਾਣ। ਉਸ ਦਾ ਕਹਿਣਾ ਹੈ ਕਿ ਉਸ ਦੀ ਫ਼ਿਲਮ ਮਨੋਰੰਜਕ ਹੋਵੇ ਪਰ ਇਸ ਦੇ ਨਾਲ ਹੀ ਉਸ ਵਿੱਚ ਦਰਸ਼ਕਾਂ ਲਈ ਸਮਾਜਿਕ ਸੁਨੇਹਾ ਜ਼ਰੂਰ ਹੋਵੇ ਤਾਂ ਜੋ ਭਵਿੱਖ ਵਿੱਚ ਉਨ੍ਹਾਂ ਦੀ ਸੋਚ-ਸਮਝ ਬਿਹਤਰ ਹੋ ਸਕੇ। ਉਸ ਨੇ ਕਿਹਾ,‘ਮੇਰੀਆਂ ਜ਼ਿਆਦਾਤਰ ਫਿਲਮਾਂ ਵਿੱਚ ਸਮਾਜ ਲਈ ਸੁਨੇਹਾ ਸੀ।’

ਭੂਮੀ ਨੇ ਅੱਗੇ ਕਿਹਾ ਕਿ ਫਿਲਮ ਬਣਾਉਣ ਦਾ ਮਕਸਦ ਲੋਕਾਂ ਦਾ ਮਨੋਰੰਜਨ ਕਰਨਾ ਹੈ। ਜੇਕਰ ਕੋਈ ਫਿਲਮ ਅਜਿਹੀ ਭੂਮਿਕਾ ਨਿਭਾਉਣ ’ਚ ਨਾਕਾਮ ਰਹਿੰਦੀ ਹੈ ਤਾਂ ਉਹ ਆਪਣੀ ਮਕਸਦ ਵਿੱਚ ਸਫ਼ਲ ਨਹੀਂ ਹੋ ਸਕੀ। ਉਸ ਨੇ ਕਿਹਾ ਕਿ ਉਸ ਦੀਆਂ ਸਾਰੀਆਂ ਫਿਲਮਾਂ ਨੂੰ ਲੋਕਾਂ ਨੇ ਪਿਆਰ ਦਿੱਤਾ ਕਿਉਂਕਿ ਇਨ੍ਹਾਂ ਵਿੱਚ ਜ਼ਿੰਦਗੀ, ਸਮਾਜ ਤੇ ਮਹਿਲਾ ਸ਼ਕਤੀਕਰਨ ਦੀ ਗੱਲ ਕੀਤੀ ਗਈ ਹੈ।