ਸਮਰਾਲਾ, 11 ਅਗਸਤ

ਪਿੰਡ ਸੇਹ ਵਿੱਚ ਦਿਨ-ਦਿਹਾੜੇ ਅਕਾਲੀ ਦਲ ਦੇ ਯੂਥ ਵਿੰਗ (ਸਮਰਾਲਾ ਦਿਹਾਤੀ) ਦੇ ਪ੍ਰਧਾਨ ਰਵਿੰਦਰ ਸਿੰਘ ਸੋਨੂੰ (38) ਦਾ ਅੰਨ੍ਹੇਵਾਹ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਕਤਲ ਉਦੋਂ ਕੀਤਾ ਗਿਆ ਜਦੋਂ ਯੂਥ ਆਗੂ ਪਿੰਡ ਦੇ ਇਕ ਧਾਰਮਿਕ ਅਸਥਾਨ ’ਤੇ ਪੰਚਾਇਤ ਵੱਲੋਂ ਬੂਟੇ ਲਗਵਾਉਣ ਦਾ ਕੰਮ ਕਰ ਰਿਹਾ ਸੀ।

ਸਵਿੱਫ਼ਟ ਕਾਰ ’ਚ ਸਵਾਰ 6 ਵਿਅਕਤੀਆਂ ‘ਚੋਂ 4 ਨੇ ਕਾਰ ‘ਚੋਂ ਬਾਹਰ ਨਿਕਲਦੇ ਹੀ ਰਵਿੰਦਰ ਸਿੰਘ ’ਤੇ ਗੋਲੀਆਂ ਦੀ ਬੁਛਾੜ ਕਰ ਦਿੱਤੀ। ਪਤਾ ਲੱਗਿਆ ਹੈ ਕਿ ਰਵਿੰਦਰ ਸਿੰਘ ਨੂੰ 13 ਗੋਲੀਆਂ ਵੱਜੀਆਂ ਹਨ। ਕਾਤਲਾਂ ਨੇ ਉਸ ‘ਤੇ ਬਹੁਤ ਨਜ਼ਦੀਕ ਤੋਂ ਗੋਲੀਆਂ ਚਲਾਈਆਂ, ਜਿਸ ਕਾਰਨ ਉਸ ਦੀ ਥਾਂ ’ਤੇ ਹੀ ਮੌਤ ਹੋ ਗਈ।

ਰਵਿੰਦਰ ਸਿੰਘ ਦੇ ਵੱਡੇ ਭਰਾ ਅਤੇ ਅਕਾਲੀ ਆਗੂ ਦਾ ਵੀ ਸਿਆਸੀ ਰੰਜਿਸ਼ ਕਾਰਨ ਪਿਛਲੇ ਸਾਲ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ ਸੀ।