ਮੁੰਬਈ, 29 ਜੂਨ
ਅਦਾਕਾਰਾ ਪ੍ਰਿਯੰਕਾ ਚੋਪੜਾ ਜੋਨਸ ਅੱਜ ਨਿਊ ਯਾਰਕ ਵਿੱਚ ਪ੍ਰਾਈਡ ਮਹੀਨਾ ਮਨਾਉਣ ਲਈ ਸਫ਼ੈਦ ਕੱਪੜਿਆਂ ਵਿੱਚ ਦਿਖਾਈ ਦਿੱਤੀ। ਪ੍ਰਿਯੰਕਾ ਨੇ ਅੱਜ ਇੰਸਟਾਗ੍ਰਾਮ ’ਤੇ ਤਿੰਨ ਤਸਵੀਰਾਂ ਸਾਂਝੀਆਂ ਕੀਤੀਆਂ, ਜਿਸ ਵਿੱਚ ਚਿੱਟੇ ਰੰਗ ਦੀ ਲਿਬਾਸ ਵਿੱਚ ਦਿਖਾਈ ਦਿੱਤੀ। ਉਸ ਨੇ ਸੋਨੇ ਦੇ ਝੁਮਕੇ, ਸੁਨਿਹਰੀ ਘੜੀ ਸਮੇਤ ਸੁਨਿਹਰੇ ਕੰਗਣ ਪਾਏ ਹੋਏ ਸਨ। ਪ੍ਰਿਯੰਕਾ ਨੇ ਕੈਪਸ਼ਨ ਵਿੱਚ ਲਿਖਿਆ, ‘‘ਐਤਵਾਰ ਦੀ ਓਓਟੀਡੀ(ਆਊਟਫਿੱਟ ਆਫ ਦਿ ਡੇਅ)… ਪਿਆਰ ਨੂੰ ਮਹਿਸੂਸ ਕਰਦਿਆਂ ਨਿਊ ਯਾਰਕ ਸ਼ਹਿਰ ਵਿੱਚ… ਹੈਪੀ ਪ੍ਰਾਈਡ! @ ਅੰਜੁਲਾ_ਅਚਾਰੀਆ।’’ ਪ੍ਰਿੰਯਕਾ ਨੂੰ ਆਖ਼ਰੀ ਵਾਰ ਡਿਜੀਟਲ ਪਲੇਟਫਾਰਮ ’ਤੇ ਰਿਲੀਜ਼ ਹੋਈ ਫਿਲਮ ‘ਦਿ ਵਾਈਟ ਟਾਈਗਰ’ ਵਿੱਚ ਦੇਖਿਆ ਗਿਆ ਸੀ। ਰਾਮਿਨ ਬਹਿਰਾਨੀ ਦੇ ਨਿਰਦੇਸ਼ਨ ਹੇਠ ਬਣੀ ਇਸ ਫਿਲਮ ਵਿੱਚ ਆਦਰਸ਼ ਗੌਰਵ ਅਤੇ ਰਾਜ ਕੁਮਾਰ ਰਾਓ ਨੇ ਵੀ ਮੁੱਖ ਭੂਮਿਕਾ ਨਿਭਾਈ ਸੀ। ‘ਐਵੈਂਜਰਜ਼’ ਦੇ ਨਿਰਮਾਤਾ ਜੋਅ ਅਤੇ ਐਂਥਨੀ ਰੂਸੋ ਦੇ ਨਿਰਦੇਸ਼ਨ ਹੇਠ ਬਣ ਰਹੀ ਫਿਲਮ ‘ਸੀਟਾਡੇਲ’ ਵਿੱਚ ਪ੍ਰਿਯੰਕਾ ਨਾਲ ਰਿਚਰਡ ਮੈਡੇਨ ਵੀ ਅਹਿਮ ਭੂਮਿਕਾ ਨਿਭਾਉਣਗੇ ਅਤੇ ਇਹ ਫਿਲਮ ਓਟੀਟੀ ਪਲੇਟਫਾਰਮ ’ਤੇ ਰਿਲੀਜ਼ ਹੋਵੇਗੀ।