ਸੰਯੁਕਤ ਰਾਸ਼ਟਰ / ਜਨੇਵਾ, 17 ਜੁਲਾਈ-ਸੰਯੁਕਤ ਰਾਸ਼ਟਰ ਦੀ ਮਨੁੱਖੀ ਅਧਿਕਾਰ ਮਾਹਿਰ ਨੇ ਕਿਹਾ ਹੈ ਕਿ ਉਹ ਸਟੈਨ ਸਵਾਮੀ ਦੀ ਹਿਰਾਸਤ ਵਿਚ ਹੋਈ ਮੌਤ ਤੋਂ ਬਹੁਤ ਦੁਖੀ ਹੈ। ਉਨ੍ਹਾਂ ਕਿਹਾ ਕਿ ਮਨੁੱਖੀ ਅਧਿਕਾਰਾਂ ਦੇ ਮਾਮਲੇ ਇਤਿਹਾਸ ਵਿੱਚ ਇਹ ਮੌਤ ਕਾਲਾ ਦਾਗ਼ ਹੈ ਤੇ ਇਹ ਦਾਗ ਹਮੇਸ਼ਾਂ ਰਹੇਗਾ। ਸਵਾਮੀ (84) ਨੂੰ 5 ਜੁਲਾਈ ਦੀ ਮੁੰਬਈ ਦੇ ਇਕ ਹਸਪਤਾਲ ਵਿਚ ਮੌਤ ਹੋ ਗਈ ਸੀ। ਸੰਯੁਕਤ ਰਾਸ਼ਟਰ ਦੀ ਮੈਰੀ ਲੌਲਰ ਨੇ ਕਿਹਾ ਕਿ ਫਾਦਰ ਸਵਾਮੀ ਦੇ ਕੇਸ ਵਿਚ ਸਾਰੀ ਦੁਨੀਆ ਲਈ ਸੁਨੇਹਾ ਕਿ ਉਹ ਮਨੁੱਖੀ ਅਧਿਕਾਰਾਂ ਦੀ ਹਿਫਾਜ਼ਤ ਕਰਨ ਵਾਲੇ ਅਤੇ ਕੱਚੇ ਸਬੂਤਾਂ ਦੇ ਅਧਾਰ ’ਤੇ ਜੇਲ੍ਹਾਂ ਵਿੱਚ ਬੰਦ ਕੀਤੇ ਕਾਰਕੁਨਾਂ ਨੂੰ ਰਿਹਾਅ ਕਰਨ।