ਨਵੀਂ ਦਿੱਲੀ, 13 ਨਵੰਬਰ
ਸਟੈਂਡ ਅੱਪ ਕਾਮੇਡੀਅਨ ਕੁਨਾਲ ਕਾਮਰਾ ਨੇ ਸੁਪਰੀਮ ਕੋਰਟ ਦੇ ਜੱਜ ਬਾਰੇ ਕੀਤੇ ਕਥਿਤ ‘ਅਪਮਾਨਜਨਕ’ ਟਵੀਟ ਲਈ ਮੁਆਫ਼ੀ ਮੰਗਣ ਤੋਂ ਇਨਕਾਰ ਕਰ ਦਿੱਤਾ ਹੈ। ਕਾਮਰਾ ਨੇ ਕਿਹਾ ਕਿ ਉਹ ਆਪਣੇ ਇਸ ਟਵੀਟ ਨੂੰ ਵੀ ਵਾਪਸ ਨਹੀਂ ਲਏਗਾ। ਕਾਮਰਾ ਨੇ ਰਿਪਬਲਿਕ ਟੀਵੀ ਦੇ ਮੁੱਖ ਸੰਪਾਦਕ ਅਰਨਬ ਗੋਸਵਾਮੀ ਨੂੰ ਇੰਟੀਰੀਅਰ ਡਿਜ਼ਾਈਨਰ ਨੂੰ ਖ਼ੁਦਕੁਸ਼ੀ ਲਈ ਕਥਿਤ ਉਕਸਾਉਣ ਮਾਮਲੇ ਵਿੱਚ ਸੁਪਰੀਮ ਕੋਰਟ ਵੱਲੋਂ ਦਿੱਤੀ ਜ਼ਮਾਨਤ ਨੂੰ ਲੈ ਕੇ ਜੱਜ ਬਾਰੇ ਇਕ ਟਵੀਟ ਕੀਤਾ ਸੀ। ਕਾਮਰਾ ਖ਼ਿਲਾਫ਼ ਹੱਤਕ ਦਾ ਕੇਸ ਦਰਜ ਕੀਤਾ ਗਿਆ ਹੈ। ਐਡਵੋਕੇਟ ਜਨਰਲ ਕੇ.ਕੇ.ਵੇਣੂਗੋਪਾਲ ਨੇ ਲੰਘੇ ਦਿਨ ਕਾਮਰਾ ਖ਼ਿਲਾਫ਼ ਫੌਜਦਾਰੀ ਹੱਤਕ ਦੇ ਕੇਸ ਦਰਜ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਸੀ।