ਨਵੀਂ ਦਿੱਲੀ:ਭਾਰਤੀ ਪਹਿਲਵਾਨ ਸੁਮਿਤ ਮਲਿਕ ਨੇ ਡੋਪ ਟੈਸਟ ਵਿੱਚ ਫੇਲ੍ਹ ਹੋਣ ਕਾਰਨ ਉਸ ’ਤੇ ਲਾਈ ਗਈ ਦੋ ਸਾਲ ਦੀ ਰੋਕ ਨੂੰ ਚੁਣੌਤੀ ਦੇਣ ਦਾ ਫ਼ੈਸਲਾ ਕੀਤਾ ਹੈ। ਇਸ ਦੌਰਾਨ ਉਹ ਸਜ਼ਾ ਵਿੱਚ ਕਟੌਤੀ ਦੀ ਮੰਗ ਕਰੇਗਾ ਤਾਂ ਕਿ ਅਗਲੇ ਸਾਲ ਰਾਸ਼ਟਰਮੰਡਲ ਖੇਡਾਂ ਵਿੱਚ ਹਿੱਸਾ ਲੈ ਸਕੇ। 2018 ਦੀਆਂ ਰਾਸ਼ਟਰਮੰਡਲ ਖੇਡਾਂ ਵਿੱਚ ਸੋਨ ਤਗਮਾ ਜਿੱਤਣ ਅਤੇ ਟੋਕੀਓ ਓਲੰਪਿਕ ਦੇ 125 ਕਿਲੋ ਵਰਗ ’ਚ ਕੁਆਲੀਫਾਈ ਕਰ ਚੁੱਕੇ ਸੁਮਿਤ ਦੇ ਦੂਸਰੇ ਨਮੂਨੇ ਵਿੱਚ ਵੀ ਪਾਬੰਦੀਸ਼ੁਦਾ ਪਦਾਰਥ ਦੇ ਕੁੱਝ ਅੰਸ਼ ਪਾਏ ਜਾਣ ਕਾਰਨ ਸ਼ੁੱਕਰਵਾਰ ਨੂੰ ਉਸ ’ਤੇ ਦੋ ਸਾਲ ਦੀ ਰੋਕ ਲਾਈ ਗਈ ਸੀ। ਉਸ ਦੇ ਕਰੀਬੀ ਸੂਤਰਾਂ ਨੇ ਦੱਸਿਆ ਕਿ ਉਸ ਨੇ ਇੱਕ ਖਾਸ ਸਪਲੀਮੈਂਟ ਅਮਰੀਕਾ ਵਿੱਚ ਜਾਂਚ ਲਈ ਭੇਜਿਆ ਹੈ।