ਨਵੀਂ ਦਿੱਲੀ, 24 ਸਤੰਬਰ

ਰਾਜਸਥਾਨ ਵਿਚ ਬਦਲਦੇ ਸਿਆਸੀ ਹਾਲਾਤ ਦਰਮਿਆਨ ਸਚਿਨ ਪਾਇਲਟ ਅੱਜ ਮੰਤਰੀ ਰਘੂ ਸ਼ਰਮਾ ਨਾਲ ਦਿੱਲੀ ਪੁੱਜੇ ਤੇ ਰਾਹੁਲ ਗਾਂਧੀ ਨਾਲ ਉਨ੍ਹਾਂ ਦੇ ਘਰ ਮੁਲਾਕਾਤ ਕੀਤੀ। ਇਸ ਮੌਕੇ ਪ੍ਰਿਅੰਕਾ ਗਾਂਧੀ ਵੀ ਮੌਜੂਦ ਸੀ। ਸਚਿਨ ਨੇ ਬੀਤੇ ਕੱਲ੍ਹ ਜੈਪੁਰ ਵਿਚ ਸਪੀਕਰ ਸੀ ਪੀ ਜੋਸ਼ੀ ਨਾਲ ਵੀ ਮੁਲਾਕਾਤ ਕੀਤੀ ਸੀ। ਦੱਸਣਯੋਗ ਹੈ ਕਿ ਇਹ ਦੂਜਾ ਮੌਕਾ ਹੈ ਜਦੋਂ ਸਚਿਨ ਨੂੰ ਦਿੱਲੀ ਸੱਦਿਆ ਗਿਆ ਹੈ।