ਕ੍ਰਿਸ਼ਨਾਮੂਰਤੀ ਦੱਖਣ ਤੋਂ ਉੱਤਰੀ ਭਾਰਤ ਵਿੱਚ ਨੌਕਰੀ ਕਰ ਰਿਹਾ ਸੀ। ਉਸ ਨੂੰ ਬੜੀ ਉਤਸੁਕਤਾ ਰਹਿੰਦੀ ਸੀ ਕਿ ਪੰਜਾਬੀਆਂ ਨੂੰ ਉਵੇਂ ਦੇਖੇ ਜਿਵੇਂ ਸੁਣਿਆ ਸੀ। ਅੱਜ ਉਸ ਨੂੰ ਮੌਕਾ ਬਣਿਆ ਲੱਗਦਾ ਸੀ।

ਪਾਰਟੀ ਮਘਦੀ ਜਾ ਰਹੀ ਸੀ, ਪਰ ਉਸ ਨੂੰ ਉਹ ਸੁਆਦ ਨਹੀਂ ਆ ਰਿਹਾ ਸੀ ਜਿਸ ਬਾਰੇ ਉਹ ਸਵੇਰ ਤੋਂ ਮਨ ਹੀ ਮਨ ਸੋਚ ਰਿਹਾ ਸੀ। ਉਸ ਦੀ ਉਤਸੁਕਤਾ ਵਧਦੀ ਜਾ ਰਹੀ ਸੀ। ਉਹ ਸੁਖਦੇਵ ਵੱਲ ਹੋ ਤੁਰਿਆ।

ਇੱਕ ਅਜਨਬੀ ਨੂੰ ਆਪਣੇ ਵੱਲ ਆਉਂਦਾ ਦੇਖ ਕੇ ਸੁਖਦੇਵ ਚੌਕੰਨਾ ਹੋ ਗਿਆ। ਦਿਮਾਗ਼ ਜੋੜ ਤੋੜ ਕਰ ਹੀ ਰਿਹਾ ਸੀ ਕਿ ਕ੍ਰਿਸ਼ਨਾਮੂਰਤੀ ਨੇ ਕੋਲ ਆ ਕੇ ‘‘ਹੈਲੋ ਸਰ’’ ਕਿਹਾ। ਹਲਕੀਆਂ ਫੁਲਕੀਆਂ ਗੱਲਾਂ ਕਰਨ ਤੋਂ ਬਾਅਦ ਬੋਲਿਆ, ‘‘ਸਰਦਾਰ ਸਾਹਿਬ! ਤੁਸੀਂ ਪੰਜਾਬੀ ਹੋ…?’’

‘‘ਕਿਉਂ ਕੋਈ ਸ਼ੱਕ ਐ? ਮੈਂ ਪੰਜਾਬੀ ਨਹੀਂ ਦਿਸ ਰਿਹਾ?’’   ਸੁਖਦੇਵ ਹੈਰਾਨ ਹੋਇਆ ਆਪਣੇ ਪਹਿਰਾਵੇ ਵੱਲ ਦੇਖਦਾ ਬੋਲਿਆ।

‘‘ਜੀ ਮੈਂ ਆਪ ਕੋ ਦੇਰ ਸੇ ਦੇਖ ਰਹਾ ਹੂੰ, ਚੁੱਪਚਾਪ ਪੀ ਰਹੇ ਓ… ਹਾਲੇ ਤੱਕ ਕੋਈ ਸ਼ੇਰ ਨੀਂ ਬੁੱਕਿਆ, ਬੱਕਰਾ ਨਹੀਂ ਬੋਲਾ, ਭੰਗੜਾ ਨਹੀਂ ਪਿਆ… ਪਾਰਟੀ ਰੰਗ ਮੇਂ ਨਹੀਂ… ਮੈਨੇਂ ਤੋ ਸੁਨਾ ਥਾ…’’ ਕ੍ਰਿਸ਼ਨਾਮੂਰਤੀ ਨੇ ਸ਼ੱਕ ਦਾ ਕਾਰਨ ਦੱਸਣ ਦੀ ਕੋਸ਼ਿਸ਼ ਕੀਤੀ।

ਜਗਰੂਪ ਬੋਲੇ