ਮੁੰਬਈ,20 ਅਗਸਤ

ਅਦਾਕਾਰ ਸ਼੍ਰੇਅਸ ਤਲਪੜੇ ਆਪਣੀ ਆਉਣ ਵਾਲੀ ਛੋਟੀ ਫ਼ਿਲਮ ‘ਸਪੀਡ ਡਾਇਲ’ ਨੂੰ ਲੈ ਕੇ ਕਾਫ਼ੀ ਉਤਸ਼ਾਹਿਤ ਹੈ। ਫ਼ਿਲਮ ਦਾ ਨਿਰਦੇਸ਼ਨ ਕੁਸ਼ਲ ਸ਼੍ਰੀਵਾਸਤਵ ਵੱਲੋਂ ਕੀਤਾ ਗਿਆ ਹੈ ਤੇ ਇਹ 8 ਪੀਐੱਮ ਪ੍ਰੀਮੀਅਮ ਬਲੈਕ ਮਿਊਜ਼ਿਕ ਸੀਡੀ’ਜ਼ ਵੱਲੋਂ ਪੇਸ਼ ਕੀਤੀ ਜਾ ਰਹੀ ਹੈ। ਸ਼੍ਰੇਅਸ ਤਲਪੜੇ ਨੇ ਕਿਹਾ ਕਿ ‘ਸਪੀਡ ਡਾਇਲ’ ਵਿੱਚ ਕੰਮ ਕਰਨਾ ਉਸ ਲਈ ਸੱਚਮੁੱਚ ਮਜ਼ੇਦਾਰ ਅਤੇ ਵਧੀਆ ਤਜਰਬਾ ਰਿਹਾ ਹੈ। ਇਮਾਨਦਾਰੀ ਨਾਲ, ਜੇ ਤੁਸੀਂ ਇਸ ਬਾਰੇ ਸੋਚਦੇ ਹੋ, ਇਹ ਮੇਰੀ ਪਹਿਲੀ ਛੋਟੀ ਫ਼ਿਲਮ ਹੈ ਅਤੇ ਮੈਨੂੰ ਖੁਸ਼ੀ ਹੈ ਕਿ ਮੈਂ ਕੁਸ਼ਾਲ ਅਤੇ ਉਸ ਦੀ ਟੀਮ ਨਾਲ ਕੰਮ ਕੀਤਾ ਹੈ। ਫ਼ਿਲਮ ਵਿੱਚ ਕਬੀਰ ਦਾ ਕਿਰਦਾਰ ਬਹੁਤ ਹੀ ਢੁੱਕਵਾਂ ਹੈ ਅਤੇ ਮੈਨੂੰ ਯਕੀਨ ਹੈ ਕਿ ਬਹੁਤੇ ਲੋਕਾਂ ਨੂੰ ਪਤਾ ਹੋਵੇਗਾ ਕਿ ਉਹ ਕਿਹੜੀ ਪ੍ਰਸਥਿਤੀ ਵਿੱਚੋਂ ਲੰਘ ਰਿਹਾ ਹੈ। ਅਜਿਹੇ ਵੇਲੇ ਹਰ ਕੋਈ ਉਸ ਦੀ ਸਹਾਇਤਾ ਲਈ ਕਿਸਮਤ ਅਤੇ ਜਾਦੂ ਨੂੰ ਪਸੰਦ ਕਰੇਗਾ।

ਉਸ ਨੇ ਕਿਹਾ ਕਿ ਫ਼ਿਲਮ ਦੀ ਕਹਾਣੀ ਕਬੀਰ ਦੁਆਲੇ ਘੁੰਮਦੀ ਹੈ ਜਿਸਨੂੰ ਸ਼੍ਰੇਅਸ ਨੇ ਬਿਆਨ ਕੀਤਾ ਹੈ, ਜੋ ਇੱਕ ਸਧਾਰਨ ਇਨਸਾਨ ਤੇ ਇਸ ਕਦਰ ਸ਼ਰਮੀਲਾ ਹੈ ਕਿ ਉਹ ਉਸ ਨੂੰ ਆਪਣੇ ਬਚਪਨ ਤੋਂ ਹੀ ਪਸੰਦ ਰਹੀ ਆਇਸ਼ਾ ਅੱਗੇ ਆਪਣੇ ਇੱਕਪਾਸੜ ਪਿਆਰ ਦਾ ਇਜ਼ਹਾਰ ਵੀ ਨਹੀਂ ਕਰ ਸਕਦਾ। ਆਇਸ਼ਾ ਦਾ ਵਿਆਹਰ ਕਿਸੇ ਹੋੋਰ ਨਾਲ ਹੋਣ ਲੱਗਦਾ ਹੈ ਤੇ ਇਸ ਦੌਰਾਨ ਕਬੀਰ ਇੱਕ ਵੱਡਾ ਕਦਮ ਚੁੱਕਣ ਦੀ ਤਿਆਰੀ ’ਚ ਹੁੰਦਾ ਹੈ ਕਿ ਜਦੋਂ ਕਿਸਮਤ ਉਸ ’ਤੇ ਮਿਹਰਬਾਨ ਹੁੰਦੀ ਹੈ ਜਿਸ ਨਾਲ ਉਹ ਦੀ ਦੁਨੀਆ ਬਦਲ ਜਾਂਦੀ ਹੈ। ਇਹ ਫ਼ਿਲਮ 24 ਅਗਸਤ ਨੂੰ 8 ਪੀਐੱਮ ਪ੍ਰੀਮੀਅਮ ਬਲੈਕ ਮਿਊਜ਼ਿਕ ਸੀਡੀ’ਜ਼ ਯੂ ਟਿਊਬ ਚੈਨਲ ’ਤੇ ਰਿਲੀਜ਼ ਹੋਵੇਗੀ।