ਨਵੀਂ ਦਿੱਲੀ— ਵਿਸ਼ਵ ਦੇ 8ਵੇਂ ਨੰਬਰ ਦੇ ਖਿਡਾਰੀ ਕਿਦਾਂਬੀ ਸ਼੍ਰੀਕਾਂਤ ਨੇ ਡੈਨਮਾਰਕ ਓਪਨ ‘ਚ ਸਭ ਤੋਂ ਵੱਡੀ ਚੁਣੌਤੀ ਮੰਨੇ ਜਾ ਰਹੇ ਲਿਨ ਡੈਨ ਨੂੰ ਹਰਾ ਕੇ ਕਾਅਰਟਰ ਫਾਈਨਲ ‘ਚ ਪ੍ਰਵੇਸ਼ ਕਰ ਲਿਆ ਹੈ। ਭਾਰਤ ਦੇ ਸਟਾਰ ਬੈਡਮਿੰਟਨ ਖਿਡਾਰੀ ਸ਼੍ਰੀਕਾਂਤ ਨੇ ਲਿਨ ਡੈਨ ਨੂੰ ਟੂਰਨਾਮੈਂਟ ਤੋਂ ਬਾਹਰ ਕਰਨ ਲਈ 1 ਘੰਟੇ 3 ਮਿੰਟ ਦਾ ਸਮਾਂ ਲਿਆ ਅਤੇ ਵਿਸ਼ਵ ਦੇ 12ਵੇਂ ਨੰਬਰ ਦੇ ਖਿਡਾਰੀ ਡੈਨ ਨੂੰ 18-21, 21-17, 21-16 ਨਾਲ ਹਰਾ ਦਿੱਤਾ, 2017 ‘ਚ ਰੀਓ ਓਲੰਪਿਕ ਤੋਂ ਬਾਅਦ ਸ਼੍ਰੀਕਾਂਤ ਅਤੇ ਲਿਨ ਡੈਨ ਪਹਿਲੀ ਵਾਰ ਆਹਮੋ ਸਾਹਮਣੇ ਹੋਏ ਸਨ, ਜਿੱਥੇ ਭਾਰਤੀ ਖਿਡਾਰੀ ਹਾਵੀ ਰਿਹਾ। ਓਲੰਪਿਕ ‘ਚ ਕੁਆਰਟਰ ਫਾਈਨਲ ‘ਚ ਸ਼੍ਰੀਕਾਂਤ ਇਕ ਕਰੀਬੀ ਮੁਕਾਬਲੇ ‘ਚ ਲਿਨ ਡੈਨ ਤੋਂ ਹਾਰ ਗਏ ਸੀ।
ਚਾਈਨੀਜ਼ ਸੁਪਰਸਟਾਰ ਨਾਲ ਸ਼੍ਰੀਕਾਂਤ ਦੇ ਕਰੀਅਰ ਦੀ ਇਹ ਦੂਜੀ ਜਿੱਤ ਹੈ । ਪਹਿਲੀ ਖੇਡ ਆਸਾਨੀ ਨਾਲ ਗੁਆਉਣ ਤੋਂ ਬਾਅਦ ਭਾਰਤੀ ਖਿਡਾਰੀ ਨੇ ਮੁਕਾਬਲੇ ‘ਚ ਸ਼ਾਨਦਾਰ ਵਾਪਸੀ ਕੀਤੀ ਅਤੇ ਲਗਾਤਾਰ 2 ਮੈਚ ਜਿੱਤ ਕੇ ਚਾਈਨਾ ਦੇ ਲਿਨ ਡੈਨ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ। ਇਸ ਤੋਂ ਪਹਿਲਾਂ ਸਾਇਨਾ ਨੇਹਵਾਲ ਨੇ ਵੀ ਅਕਾਨੇ ਯਾਮਾਗੁਚੀ ਤੋਂ ਵੱਡੀ ਜਿੱਤ ਹਾਸਲ ਕੀਤੀ ਸੀ।
ਸ਼ੀਕਾਂਤ ਦੇ ਇਲਾਵਾ ਸਮੀਰ ਵਰਮਾ ਨੇ ਵੀ ਵੱਡੀ ਜਿੱਤ ਹਾਸਲ ਕੀਤੀ, ਸਮੀਰ ਵਰਮਾ ਨੇ ਏਸ਼ੀਆਨ ਖੇਡਾਂ ਦੇ ਸੋਨ ਤਗਮਾ ਜੇਤੂ ਜੋਨਾਥਨ ਕ੍ਰਿਸਟੀ ਨੂੰ 1 ਘੰਟੇ 10 ਮਿੰਟ ‘ਚ ਹਰਾ ਕੇ ਕੁਆਰਟਰ ਫਾਈਨਲ ‘ਚ ਪ੍ਰਵੇਸ਼ ਕਰ ਲਿਆ ਹੈ। ਵਿਸ਼ਵ ਦੇ 23ਵੇਂ ਨੰਬਰ ਦੇ ਖਿਡਾਰੀ ਸਮੀਰ ਨੇ ਆਪਣੇ ਤੋਂ ਉੱਚੀ ਰੈਂਕਿੰਗ ਦੇ ਜੋਨਾਥਨ ਨੂੰ 23-21, 6-21, 22-20 ਨਾਲ ਹਰਾਇਆ। ਪਿਛਲੀ ਵਾਰ ਦੋਵੇਂ 2015 ‘ਚ ਵੀਅਤਨਾਮ ਓਪਨ ‘ਚ ਆਹਮੋ ਸਾਹਮਣੇ ਹੋਏ ਸੀ ਅਤੇ ਜੋਨਾਥਨ ਨੂੰ 23 21, 22 20 ਨਾਲ ਹਰਾਇਆ।