ਮੁੰਬਈ, 16 ਅਗਸਤ
ਰਿਲਾਇੰਸ ਇੰਡਸਟਰੀਜ਼, ਬਜਾਜ ਫਾਇਨਾਂਸ ਤੇ ਟਾਟਾ ਸਟੀਲ ਜਿਹੀਆਂ ਪ੍ਰਮੁੱਖ ਕੰਪਨੀਆਂ ਵੱਲੋਂ ਦਰਜ ਮੁਨਾਫ਼ੇ ਕਰਕੇ ਸ਼ੇਅਰ ਬਾਜ਼ਾਜ 145 ਅੰਕਾਂ ਦੇ ਉਛਾਲ ਨਾਲ ਅੱਜ ਨਵੀਂ ਸਿਖਰ ’ਤੇ ਪੁੱਜ ਗਿਆ ਹੈ। ਦਿਨ ਦੇ ਕਾਰੋਬਾਰ ਮਗਰੋਂ ਬੰਬੇ ਸਟਾਕ ਐਕਸਚੇਂਜ ਦਾ 30 ਸ਼ੇਅਰਾਂ ਵਾਲਾ ਸੂਚਕ ਅੰਕ 145.29 ਅੰਕਾਂ ਜਾਂ 0.26 ਫੀਸਦ ਦੇ ਉਛਾਲ ਨਾਲ 55,582.58 ਦੇ ਨਵੇਂ ਰਿਕਾਰਡ ਪੱਧਰ ’ਤੇ ਬੰਦ ਹੋਇਆ। ਉਧਰ ਐੱਨਐੱਸਈ ਦਾ ਨਿਫਟੀ ਵੀ 33.95 ਨੁਕਤਿਆਂ ਦੇ ਵਾਧੇ ਨਾਲ 16,589.40 ਦੀ ਸਿਖਰ ’ਤੇ ਬੰਦ ਹੋਇਆ। ਟਾਟਾ ਸਟੀਲ ਦੇ ਸ਼ੇਅਰਾਂ ਨੇ ਸਭ ਤੋਂ ਵੱਧ 4 ਫੀਸਦ ਦਾ ਵਾਧਾ ਦਰਜ ਕੀਤਾ। ਬਜਾਜ ਫਾਇਨਾਂਸ, ਮਹਿੰਦਰਾ ਐਂਡ ਮਹਿੰਦਰਾ, ਬਜਾਜ ਫਿਨਸਰਵ ਤੇ ਰਿਲਾਇੰਸ ਇੰਡਸਟਰੀਜ਼ ਦੇ ਸ਼ੇਅਰਾਂ ਨੇ ਮੁਨਾਫ਼ਾ ਖੱਟਿਆ।