ਮੁੰਬਈ, 2 ਜਨਵਰੀ
ਗ੍ਰਿਫਤਾਰ ਅਭਿਨੇਤਾ ਸ਼ੀਜ਼ਾਨ ਖਾਨ ਦੇ ਪਰਿਵਾਰ ਅਤੇ ਉਸ ਦੀ ਕਾਨੂੰਨੀ ਟੀਮ ਨੇ ਅੱਜ ਮਰਹੂਮ ਅਭਿਨੇਤਰੀ ਤੁਨੀਸ਼ਾ ਦੀ ਮਾਂ ਵਨੀਤਾ ਸ਼ਰਮਾ ਦੇ ਦੋਸ਼ਾਂ ਦਾ ਮੋੜਵਾਂ ਜਵਾਬ ਦਿੰਦਿਆਂ ਕਿਹਾ ਕਿ ਉਨ੍ਹਾਂ ਨੇ ਉਸ ਨੂੰ ਕਦੇ ਵੀ ਇਸਲਾਮ ਕਬੂਲ ਕਰਨ ਲਈ ਮਜਬੂਰ ਨਹੀਂ ਕੀਤਾ। ਖਾਨ ਦੀਆਂ ਭੈਣਾਂ ਫ਼ਲਕ ਅਤੇ ਸ਼ਫਾਜ਼, ਮਾਂ ਅਤੇ ਉਨ੍ਹਾਂ ਦੇ ਵਕੀਲਾਂ ਨੇ ਵਨੀਤਾ ਸ਼ਰਮਾ ਦੇ 30 ਦਸੰਬਰ ਨੂੰ ਕੀਤੇ ਦਾਅਵਿਆਂ ਨੂੰ ਖਾਰਜ ਕਰ ਦਿੱਤਾ ਕਿ ਉਹ ਉਸ ਨੂੰ ਇਸਲਾਮ ਕਬੂਲ ਕਰਨ ਲਈ ਮਜਬੂਰ ਕਰ ਰਹੇ ਸਨ ਅਤੇ ਉਸ ਨੇ ਉਸ ਦੀ ਇੱਛਾ ਦੇ ਵਿਰੁੱਧ ‘ਹਿਜਾਬ’ ਪਾਉਣਾ ਸ਼ੁਰੂ ਕਰ ਦਿੱਤਾ ਸੀ। ਸ਼ੀਜ਼ਾਨ ਦੀਆਂ ਭੈਣਾਂ ਨੇ ਦੱਸਿਆ ਕਿ ਤੁਨੀਸ਼ਾ ਦੀ ‘ਹਿਜਾਬ’ ਪਹਿਨਣ ਵਾਲੀ ਵਾਇਰਲ ਫੋਟੋ ਅਸਲ ਵਿੱਚ ਉਸ ਦੇ ਸ਼ੋਅ ਦੇ ਸ਼ੂਟ ਦੀ ਸੀ। ਮੀਡੀਆ ਨੂੰ ਸੰਬੋਧਿਤ ਕਰਦੇ ਹੋਏ ਖਾਨ ਪਰਿਵਾਰ ਨੇ ਕਿਹਾ ਕਿ ਇਸ ਦੇ ਉਲਟ ਵਨੀਤਾ ਸ਼ਰਮਾ ਆਪਣੀ ਧੀ ਤੋਂ ਜਬਰੀ ਕੰਮ ਕਰਵਾ ਰਹੀ ਸੀ।