ਮੁੰਬਈ, 19 ਅਕਤੂਬਰ

ਅਦਾਕਾਰਾ ਸ਼ਿਲਪਾ ਸ਼ੈਟੀ ਤੇ ਰਾਜ ਕੁੰਦਰਾ ਨੇ ਸ਼ਰਲਿਨ ਚੋਪੜਾ ਖ਼ਿਲਾਫ਼ 50 ਕਰੋੜ ਦੀ ਮਾਣਹਾਨੀ ਦਾ ਕੇਸ ਦਰਜ ਕਰਵਾਇਆ ਹੈ। ਇਹ ਜਾਣਕਾਰੀ ਮਿਲੀ ਹੈ ਕਿ ਰਾਜ ਤੇ ਸ਼ਿਲਪਾ ਦੇ ਵਕੀਲਾਂ ਨੇ ਸ਼ਰਲਿਨ ਵਲੋਂ ਜੁਹੂ ਪੁਲੀਸ ਸਟੇਸ਼ਨ ਵਿਚ ਪਿਛਲੇ ਹਫਤੇ ਐਫਆਈਆਰ ਦਰਜ ਕਰਵਾਉਣ ਤੋਂ ਬਾਅਦ ਇਹ ਕਾਰਵਾਈ ਕੀਤੀ। ਸ਼ਰਲਿਨ ਨੇ ਆਪਣੀ ਸ਼ਿਕਾਇਤ ਵਿਚ ਜਿਨਸੀ ਸ਼ੋਸ਼ਣ ਤੇ ਅੰਡਰ ਵਰਲਡ ਤੋਂ ਧਮਕੀਆਂ ਦੇਣ ਦੇ ਦੋਸ਼ ਲਾਏ ਸਨ। ਉਸ ਨੇ ਇਹ ਵੀ ਕਿਹਾ ਸੀ ਕਿ ਉਸ ਨੇ ਤਿੰਨ ਵੀਡੀਓ ਕੀਤੀਆਂ ਪਰ ਉਸ ਨੂੰ ਇਨ੍ਹਾਂ ਦੀ ਅਦਾਇਗੀ ਨਹੀਂ ਕੀਤੀ ਗਈ।