ਇਸਲਾਮਾਬਾਦ,31 ਅਗਸਤ
ਪਾਕਿਸਤਾਨ ਦਾ ਸਾਬਕਾ ਕ੍ਰਿਕਟ ਕਪਤਾਨ ਸ਼ਾਹਿਦ ਅਫਰੀਦੀ ਹੁਣ ਤਾਲਿਬਾਨ ਦੀ ਹਮਾਇਤ ਕਰ ਕੇ ਸੁਰਖੀਆਂ ਵਿਚ ਹੈ। ਉਸ ਨੇ ਤਾਲਿਬਾਨ ਦਾ ਸਮਰਥਨ ਕਰਦਿਆਂ ਕਿਹਾ ਕਿ ਹੁਣ ਤਾਲਿਬਾਨ ਨਵੀਂ ਸੋਚ ਨਾਲ ਸਾਹਮਣੇ ਆਏ ਹਨ। ਉਹ ਕਈ ਖੇਤਰਾਂ ਵਿਚ ਔਰਤਾਂ ਨੂੰ ਕੰਮ ਕਰਨ ਦੀ ਇਜਾਜ਼ਤ ਦੇ ਰਹੇ ਹਨ ਪਰ ਟਵਿੱਟਰ ’ਤੇ ਵੱਡੀ ਗਿਣਤੀ ਲੋਕਾਂ ਨੇ ਸ਼ਾਹਿਦ ਅਫਰੀਦੀ ਦੇ ਬਿਆਨ ਦੀ ਨਿਖੇਧੀ ਕੀਤੀ ਹੈ। ਉਹ ਇਸ ਤੋਂ ਪਹਿਲਾਂ ਕਸ਼ਮੀਰ ਬਾਰੇ ਟਿੱਪਣੀਆਂ ਕਰ ਕੇ ਵੀ ਵਿਵਾਦਾਂ ਵਿਚ ਰਿਹਾ ਸੀ।