ਮੁੰਬਈ, 28 ਜਨਵਰੀ

ਬਿੱਗ ਬੌਸ ਸੀਜ਼ਨ-13 ਦੀ ਮੁਕਾਬਲੇਬਾਜ਼ ਪੰਜਾਬੀ ਗਾਇਕਾ ਤੇ ਅਦਾਕਾਰਾ ਸ਼ਹਿਨਾਜ਼ ਗਿੱਲ ਦਾ ਅੱਜ 27 ਜਨਵਰੀ ਨੂੰ ਜਨਮ ਦਿਨ ਹੈ। ਸ਼ਹਿਨਾਜ਼ ਨੇ ਉਸ ਦੇ ਦੋਸਤ ਮੰਨੇ ਜਾਂਦੇ ਸਿਧਾਰਥ ਸ਼ੁਕਲਾ ਅਤੇ ਉਸ ਦੇ ਪਰਿਵਾਰ ਨੂੰ ਬੀਤੀ ਰਾਤ ਜਨਮ ਦਿਨ ਦੀ ਖੁਸ਼ੀ ਵਿੱਚ ਪਾਰਟੀ ਦਿੱਤੀ। ਸ਼ਹਿਨਾਜ਼ ਨੇ ਜਨਮ ਦਿਨ ਦੀ ਪਾਰਟੀ ਦੇ ਕੁਝ ਪਲ ਇੰਸਟਾਗ੍ਰਾਮ ’ਤੇ ਸਾਂਝੇ ਕੀਤੇ ਹਨ। ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਵੀਡੀਓ ’ਚ ਸਿਧਾਰਥ, ਸ਼ਹਿਨਾਜ਼ ਨੂੰ ਸਵੀਮਿੰਗ ਪੂਲ ’ਚ ਧੱਕਾ ਦਿੰਦਾ ਦਿਖਾਈ ਹੈ। ਅਦਾਕਾਰਾ ਨੇ ਵੀਡੀਓ ਦੀ ਕੈਪਸ਼ਨ ’ਚ ਲਿਖਿਆ,‘‘ਸਾਰਿਆਂ ਨੂੰ ਢੇਰ ਸਾਰਾ ਪਿਆਰ।’’

ਇਸੇ ਤਰ੍ਹਾਂ ਇਕ ਹੋਰ ਵੀਡੀਓ ’ਚ ਉਹ ਆਪਣੀ ਮਾਂ, ਸਿਧਾਰਥ ਅਤੇ ਉਸ ਦੇ ਪਰਿਵਾਰ ਨਾਲ ਕੇਟ ਕੱਟਦੀ ਦਿਖਾਈ ਦਿੰਦੀ ਹੈ। ਸ਼ਹਿਨਾਜ਼ ਵੀਡੀਓ ਵਿੱਚ ‘ਮੇਰੀ ਲੰਮੀ ਉਪਰ ਹੋਵੇ’ ਕਹਿੰਦੀ ਵੀ ਸੁਣਾਈ ਦਿੰਦੀ ਹੈ। ਸ਼ਹਿਨਾਜ਼ ਕੇਕ ਦਾ ਪਹਿਲਾ ਪੀਸ ਸਿਧਾਰਥ ਨੂੰ ਦਿੰਦੀ ਨਜ਼ਰ ਆਉਂਦੀ ਹੈ।