ਮੁੰਬਈ:ਗਾਇਕਾ ਸ਼ਹਿਨਾਜ਼ ਗਿੱਲ ਅਤੇ ਗੁਰੂ ਰੰਧਾਵਾ ਗੀਤ ‘ਮੂਨ ਰਾਈਜ਼’ ਵਿੱਚ ਇਕੱਠੇ ਕੰਮ ਕਰ ਰਹੇ ਹਨ। ਇਸ ਗੀਤ ਦਾ ਪੋਸਟਰ ਜਾਰੀ ਹੋਣ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਦੋਵਾਂ ਦੇ ਚਾਹੁਣ ਵਾਲਿਆਂ ਨੇ ਉਨ੍ਹਾਂ ਦੀ ਰੱਜ ਕੇ ਤਾਰੀਫ ਕੀਤੀ ਹੈ। ਸ਼ਹਿਨਾਜ਼ ਨੇ ਇਸ ਗੀਤ ਦਾ ਪੋਸਟਰ ਜਾਰੀ ਕਰਦਿਆਂ ਦੱਸਿਆ ਕਿ ਇਹ ਗੀਤ 10 ਜਨਵਰੀ 2023 ਨੂੰ ਰਿਲੀਜ਼ ਹੋ ਰਿਹਾ ਹੈ ਤੇ ਇਸ ਨੂੰ ਦੇਖਣ ਲਈ ਉਹ ਇੰਸਟਾਗਰਾਮ ’ਤੇ ਫਾਲੋ ਕਰਨ। ਇਸ ਤੋਂ ਬਾਅਦ ਸ਼ਹਿਨਾਜ਼ ਤੇ ਗੁਰੂ ਦੇ ਦੋਸਤਾਂ ਤੇ ਪ੍ਰਸ਼ੰਸਕਾਂ ਨੇ ਕਾਫੀ ਪ੍ਰਤੀਕਿਰਿਆਵਾਂ ਦਿੱਤੀਆਂ ਹਨ। ਇਕ ਪ੍ਰਸ਼ੰਸਕ ਨੇ ਆਖਿਆ, ‘ਸਾਡੇ ਲਈ ਨਵੇਂ ਸਾਲ ਦਾ ਇਹ ਹੁਣ ਤੱਕ ਦਾ ਸਭ ਤੋਂ ਵਧੀਆ ਤੋਹਫਾ ਹੈ।’ ਇੱਕ ਹੋਰ ਨੇ ਆਖਿਆ, ‘ਪੋਸਟਰ ਬਹੁਤ ਸੁੰਦਰ ਹੈ।’ ਦੱਸਣਾ ਬਣਦਾ ਹੈ ਕਿ ਪਿਛਲੇ ਸਾਲ ਰਿਲੀਜ਼ ਹੋਏ ਇਸ ਗੀਤ ਦੇ ਆਡੀਓ ਨੂੰ ਖਾਸਾ ਹੁੰਗਾਰਾ ਮਿਲਿਆ ਸੀ ਪਰ ਹੁਣ ਰਿਲੀਜ਼ ਹੋਣ ਵਾਲੇ ਸੰਗੀਤਕ ਵੀਡੀਓ ਵਿਚ ਦੋਵੇਂ ਖੂਬ ਫਬੇ ਹੋਏ ਨਜ਼ਰ ਆ ਰਹੇ ਹਨ। ਇਸ ਤੋਂ ਪਹਿਲਾਂ ਹਾਲ ਹੀ ਵਿੱਚ, ਗੁਰੂ ਨੇ ਇੰਸਟਾਗ੍ਰਾਮ ’ਤੇ ਇਸ ਵੀਡੀਓ ਦੇ ਸ਼ੂਟ ਤੋਂ ਪਹਿਲਾਂ ਦਾ ਇਕ ਵੀਡੀਓ ਸਾਂਝਾ ਕੀਤਾ ਹੈ ਜਿਸ ਵਿਚ ਦੋਵੇਂ ਜਣੇ ਬੀਚ ’ਤੇ ਬੈਠੇ ਹਨ ਜਿਸ ਵਿਚ ਸ਼ਹਿਨਾਜ਼ ਗੁਰੂ ਨੂੰ ਰੋਮਾਂਟਿਕ ਪੋਜ਼ ਦੇਣ ਦਾ ਤਰੀਕਾ ਸਿਖਾ ਰਹੀ ਹੈ ਜਿਸ ਤੋਂ ਬਾਅਦ ਗੁਰੂ ਹਾਸਾ-ਠੱਠਾ ਕਰਦਾ ਨਜ਼ਰ ਆ ਰਿਹਾ ਹੈ। ਗੁਰੂ ਰੰਧਾਵਾ ਨੇ ਪੋਸਟ ਕਰਦਿਆਂ ਆਖਿਆ, ‘ਤੁਹਾਨੂੰ ਸਿਰਫ ਸ਼ੂਟਿੰਗ ਦੌਰਾਨ ਹੀ ਸ਼ਹਿਨਾਜ਼ ਗਿੱਲ ਨੂੰ ਦੇਖਣ ਦੀ ਇਜਾਜ਼ਤ ਹੈ ਤੇ ਚੰਦਰਮਾ 10 ਜਨਵਰੀ ਨੂੰ ਚੜ੍ਹ ਰਿਹਾ ਹੈ।’