ਮੁੰਬਈ, 2 ਮਈ
ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨਸੀਪੀ) ਦੇ ਪ੍ਰਧਾਨ ਸ਼ਰਦ ਪਵਾਰ ਨੇ ਅੱਜ ਐਲਾਨ ਕੀਤਾ ਹੈ ਕਿ ਉਹ ਪਾਰਟੀ ਦੀ ਪ੍ਰਧਾਨਗੀ ਛੱਡ ਰਹੇ ਹਨ। ਇਥੇ ਯਸ਼ਵੰਤਰਾਵ ਚਵਾਨ ਪ੍ਰਤਿਸ਼ਠਾਨ ਵਿੱਚ ਆਪਣੀ ਸਵੈ-ਜੀਵਨੀ ਦੇ ਰਿਲੀਜ਼ ਮੌਕੇ ਸ੍ਰੀ ਪਵਾਰ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਦੇ ਐਲਾਨ ਦਾ ਐੱਨਸੀਪੀ ਆਗੂਆਂ ਅਤੇ ਵਰਕਰਾਂ ਵਿੱਚ ਵਿਰੋਧ ਹੋਇਆ। ਪਾਰਟੀ ਦੀ ਭਵਿੱਖੀ ਕਾਰਵਾਈ ਬਾਰੇ ਫੈਸਲਾ ਕਰਨ ਲਈ ਸੀਨੀਅਰ ਨੇਤਾਵਾਂ ਦੇ ਪੈਨਲ ਕਾਇਮ ਕਰਨ ਦਾ ਐਲਾਨ ਕਰਦੇ ਹੋਏ ਸ੍ਰੀ ਪਵਾਰ ਨੇ ਕਿਹਾ, ‘ਮੈਂ ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਪ੍ਰਧਾਨ ਦਾ ਅਹੁਦਾ ਛੱਡਣ ਦਾ ਫੈਸਲਾ ਕੀਤਾ ਹੈ।’