ਲਾ ਪਲੇਨ (ਫਰਾਂਸ):ਭਾਰਤੀ ਗਰੈਂਡਮਾਸਟਰ ਪੀ. ਇਨੀਅਨ ਇੱਥੇ ਲਾ ਪਲੇਨ ਕੌਮੀ ਓਪਨ ਸ਼ਤਰੰਜ ਟੂਰਨਾਮੈਂਟ 2022 ਵਿੱਚ ਦੂਜੇ ਸਥਾਨ ’ਤੇ ਰਿਹਾ। 19 ਸਾਲਾ ਭਾਰਤੀ ਗਰੈਂਡਮਾਸਟਰ ਨੇ ਨੌਂ ਗੇੜਾਂ ਵਿੱਚ ਸੱਤ ਅੰਕ ਹਾਸਲ ਕੀਤੇ। ਉਹ ਅੱਜ ਯੂਕਰੇਨ ਦੇ ਗਰੈਂਡਮਾਸਟਰ ਵਿਤਾਲੀ ਸਿਵੁਕ ਨਾਲ ਸਾਂਝੇ ਤੌਰ ’ਤੇ ਸਿਖਰ ’ਤੇ ਰਿਹਾ ਪਰ ਬਿਹਤਰ ਟਾਈਬ੍ਰੇਕ ਕਾਰਨ ਯੂਕਰੇਨ ਦੇ ਖਿਡਾਰੀ ਨੇ ਪਹਿਲਾ ਸਥਾਨ ਹਾਸਲ ਕੀਤਾ।  ਇਸੇ ਤਰ੍ਹਾਂ ਭਾਰਤ ਦਾ ਸਯੰਤਨ ਦਾਸ 6.5 ਅੰਕਾਂ ਨਾਲ ਤੀਜੇ ਸਥਾਨ ’ਤੇ ਰਿਹਾ। ਇਨੀਅਨ ਨੇ ਟੂਰਨਾਮੈਂਟ ਵਿੱਚ ਪੰਜ ਮੈਚ ਜਿੱਤੇ ਜਦਕਿ ਚਾਰ ਡਰਾਅ ਖੇਡੇ। ਦੂਜੇ ਪਾਸੇ ਦਾਸ ਨੇ ਚਾਰ ਮੈਚ ਜਿੱਤੇ ਅਤੇ ਪੰਜ ਡਰਾਅ ਖੇਡੇ। ਟੂਰਨਾਮੈਂਟ ਵਿੱਚ 19 ਦੇਸ਼ਾਂ ਦੇ 95 ਖਿਡਾਰੀਆਂ ਨੇ ਹਿੱਸਾ ਲਿਆ, ਜਿਸ ਵਿੱਚ ਨੌਂ ਗਰੈਂਡਮਾਸਟਰ ਸ਼ਾਮਲ ਸਨ।