ਮਾਊਂਟ ਮੌਨਗਾਨੂਈ, 23 ਨਵੰਬਰ
ਗੇਂਦ ਦੇ ਅਸਮਾਨੀ ਉਛਾਲ ਨਾਲ ਆਊਟ ਹੋਏ ਕੇਨ ਵਿਲੀਅਮਸਨ ਅਤੇ ਹੈਨਰੀ ਨਿਕੋਲਸ ਦੇ ਸਿਰ ’ਤੇ ਵੱਜੀ ਸੱਟ ਕਾਰਨ ਨਿਊਜ਼ੀਲੈਂਡ ਤੇ ਇੰਗਲੈਂਡ ਵਿਚਾਲੇ ਪਹਿਲੇ ਟੈਸਟ ਮੈਚ ਦਾ ਮੇਜ਼ਬਾਨ ਮਾਊਂਟ ਮੌਨਗਾਨੂਈ ਵਿਵਾਦ ’ਚ ਘਿਰ ਗਿਆ ਹੈ ਜਦਕਿ ਮੈਚ ’ਚ ਤਿਨ ਦੀ ਖੇਡ ਬਾਕੀ ਹੈ। ਦੋ ਦਿਨਾਂ ਦੇ ਅੰਦਰ ਹੀ ‘ਬੇ ਓਵਲ’ ਦੀ ਪਿੱਚ ਖਰਾਬ ਹੋ ਗਈ ਹੈ।
ਨਿਊਜ਼ੀਲੈਂਡ ਨੇ ਤਿੰਨ ਵਿਕਟਾਂ 106 ਦੌੜਾਂ ’ਤੇ ਗੁਆ ਦਿੱਤੀਆਂ ਸਨ। ਇਸ ਤੋਂ ਬਾਅਦ ਵਿਲੀਅਮਸਨ ਨੇ 51 ਦੌੜਾਂ ਬਣਾਈਆਂ ਪਰ ਵੱਡੀ ਪਾਰੀ ਖੇਡਣ ’ਚ ਨਾਕਾਮ ਰਿਹਾ। ਦੂਜੇ ਦਿਨ ਦੀ ਖੇਡ ਮੁੱਕਣ ’ਤੇ ਨਿਊਜ਼ੀਲੈਂਡ ਦਾ ਸਕੋਰ ਇੰਗਲੈਂਡ ਦੀਆਂ 353 ਦੌੜਾਂ ਦੇ ਜਵਾਬ ’ਚ ਚਾਰ ਵਿਕਟਾਂ ’ਤੇ 144 ਦੌੜਾਂ ਸੀ। ਵਿਲੀਅਮਸਨ ਨੇ ਸੈਮ ਕੁਰੈਨ ਨੂੰ ਚੌਕਾ ਜੜ ਕੇ ਨੀਮ ਸੈਂਕੜਾ ਪੂਰਾ ਕੀਤਾ ਪਰ ਅਗਲੀ ਗੇਂਦ ’ਤੇ ਅਸਮਾਨੀ ਉਛਾਲ ਦੌਰਾਨ ਵਿਲੀਅਮਸਨ ਨੇ ਬੱਲਾ ਬਚਾਅ ਲਈ ਅੜਾਇਆ ਅਤੇ ਗੇਂਦ ਦੂਜੀ ਸਲਿੱਪ ’ਤੇ ਚਲੀ ਗਈ। ਕੁਰੈਨ ਵੀ ਇਸ ਵਿਕਟ ਨਾਲ ਹੈਰਾਨ ਰਹਿ ਗਿਆ। ਪਹਿਲੇ ਦਿਨ ਦੀ ਖੇਡ ਸਮਾਪਤ ਹੋਣ ’ਤੇ ਹੈਨਰੀ ਨਿਕੋਲਸ 26 ਅਤੇ ਬੀਜੇ ਵਾਟਲਿੰਗ ਛੇ ਦੌੜਾਂ ਬਣਾ ਕੇ ਖੇਡ ਰਹੇ ਸੀ। ਪੂਰੇ ਦਿਨ ਦੌਰਾਨ ਦਸ ਵਿਕਟਾਂ ਡਿੱਗੀਆਂ। ਨਿਕੋਲਸ ਨੂੰ ਜੋਫਰਾ ਦਾ ਬਾਊਂਸਰ ਸਿਰ ’ਚ ਵੱਜਾ ਪਰ ਮੈਡੀਕਲ ਜਾਂਚ ’ਚ ਕੁਝ ਗੰਭੀਰ ਪ੍ਰੇਸ਼ਾਨੀ ਨਜ਼ਰ ਨਹੀਂ ਆਈ। ਉਹ ਭਲਕ ਦੀ ਖੇਡ ਸ਼ੁਰੂ ਹੋਣ ਤੋਂ ਪਹਿਲਾਂ ਜਾਂਚ ਕਰਵਾਉਣਗੇ। ਨਿਊਜ਼ੀਲੈਂਡ ਦਾ ਸਲਾਮੀ ਬੱਲੇਬਾਜ਼ ਟੌਮ ਲਾਥਮ ਐੱਲਬੀਡਬਲਿਊ ਆਊਟ ਹੋ ਗਏ। ਉਨ੍ਹਾਂ ਰੀਵਿਊ ਵੀ ਨਹੀਂ ਲਿਆ ਜਦਕਿ ਰੀਪਲੇਅ ’ਚ ਸਪੱਸ਼ਟ ਸੀ ਕਿ ਗੇਂਦ ਬੱਲੇ ਨੂੰ ਵੱਜ ਕੇ ਗਈ ਸੀ। ਇਸ ਤੋਂ ਪਹਿਲਾਂ ਜੌਸ ਬਟਲਰ ਅਜੀਬੋ ਗਰੀਬ ਢੰਗ ਨਾਲ 43 ਦੌੜਾਂ ’ਤੇ ਆਊਟ ਹੋ ਗਿਆ। ਨੀਲ ਵੈਗਨਰ ਦੀ ਗੇਂਦ ’ਤੇ ਮਿਸ਼ੈਲ ਸੈਂਟਨਰ ਨੇ ਉਸ ਦਾ ਕੈਚ ਫੜਿਆ ਜੋ ਉਸ ਸਮੇਂ ਫੀਲਡ ਤੋਂ ਬਾਹਰ ਸੀ। ਸੈਂਟਨਰ ਦਰਸ਼ਕਾਂ ਨੂੰ ਆਟੋਗਰਾਫ ਦੇ ਰਹੇ ਸੀ ਪਰ ਉਹ ਹੋਰਡਿੰਗ ਟੱਪ ਕੇ ਮੈਦਾਨ ’ਚ ਪਹੁੰਚਿਆ ਤੇ ਕੈਚ ਫੜ ਲਿਆ। ਹਾਲਾਂਕਿ ਇਹ ਕ੍ਰਿਕਟ ਦੇ ਨਿਯਮਾਂ ਖ਼ਿਲਾਫ਼ ਸੀ। ਬਟਲਰ ਮੈਦਾਨ ਛੱਡ ਕੇ ਚਲਾ ਗਿਆ ਅਤੇ ਇੰਗਲੈਂਡ ਦੀ ਪਾਰੀ ਉੱਥੇ ਹੀ ਸਮਾਪਤ ਹੋ ਗਈ। ਇਸ ਤੋਂ ਪਹਿਲਾ ਟਿਮ ਸਾਊਦੀ ਨੇ 11 ਗੇਂਦਾਂ ਅੰਦਰ ਤਿੰਨ ਵਿਕਟਾਂ ਹਾਸਲ ਕੀਤੀਆਂ ਜਿਸ ’ਚ ਬੇਨ ਸਟੋਕਸ (91) ਦੀ ਵਿਕਟ ਵੀ ਸ਼ਾਮਲ ਸੀ