ਉਟਾਵਾ (ਬਲਜਿੰਦਰ ਸੇਖਾ): ਕੈਨੇਡਾ ਦੀ ਫੈਡਰਲ ਸਰਕਾਰ ਵਿੱਚ ਚੱਲ ਰਹੀ ਵੱਡੀ ਹੱਲ ਚੱਲ ਦੌਰਾਨ ਆਪਣੀ ਲਿਬਰਲ ਪਾਰਟੀ ਦੀ ਨਰਾਜ਼ਗੀ ਝੱਲ ਰਹੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਜਲਦ ਹੀ ਆਪਣੇ ਅਹੁਦੇ ਤੋ ਅਸਤੀਫ਼ਾ ਦੇਣ ਜਾ ਰਹੇ ਹਨ।
ਯਾਦ ਰਹੇ ਕੈਨੇਡਾ’ਚ ਆਮ ਚੋਣਾਂ ਅਜੇ 20 ਅਕਤੂਬਰ ਨੂੰ ਹੋਣੀਆਂ ਹਨ ਪਰ ਟਰੂਡੋ ਨੂੰ ਆਪਣੇ ਡਿੱਗਦੇ ਗਰਾਫ ਕਾਰਨ ਤਕਰੀਬਨ ਪੌਣਾ ਸਾਲ ਪਹਿਲਾਂ ਅਹੁਦਾ ਤੋ ਹਟਣਾ ਪੈ ਰਿਹਾ ਹੈ ਤੇ ਰਹਿੰਦੇ ਵਕਤ ਲਈ ਸਾਬਕਾ ਬੈਂਕ ਆਫ ਕੈਨੇਡਾ ਦੇ ਗਵਰਨਰ ਮਾਰਕ ਜੋਸ਼ਫ ਕਾਰਨੇ ਵੱਲੋਂ ਲਿਬਰਲ ਸਰਕਾਰ ਦੀ ਵਾਂਗਡੋਰ ਸੰਭਾਲਣ ਦੀ ਤਿਆਰੀ ਹੈ ।