ਨਵੀਂ ਦਿੱਲੀ, 28 ਦਸੰਬਰ
ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਅੱਜ ਕਿਹਾ ਕਿ ਨਫਰਤ ਅਤੇ ਵੰਡੀਆਂ ਪਾਉਣ ਵਾਲੀ ਵਿਚਾਰਧਾਰਾ ਭਾਰਤ ਦੀਆਂ ਮਜ਼ਬੂਤ ਨੀਹਾਂ ਨੂੰ ਕਮਜ਼ੋਰ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ। ਪਾਰਟੀ ਦੇ 137ਵੇਂ ਸਥਾਪਨਾ ਦਿਵਸ ‘ਤੇ ਕਾਂਗਰਸ ਵਰਕਰਾਂ ਨੂੰ ਦਿੱਤੇ ਸੰਦੇਸ਼ ‘ਚ ਸ੍ਰੀਮਤੀ ਗਾਂਧੀ ਨੇ ਕਿਹਾ, ‘ਇਤਿਹਾਸ ਨੂੰ ਝੂਠਾ ਬਣਾਇਆ ਜਾ ਰਿਹਾ ਹੈ ਅਤੇ ਦੇਸ਼ ਦੇ ‘ਗੰਗਾ-ਜਮਨ’ ਸੱਭਿਆਚਾਰ ਨੂੰ ਮਿਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਕਾਂਗਰਸ ਮੂਕ ਦਰਸ਼ਕ ਨਹੀਂ ਰਹੇਗੀ ਤੇ ਕਿਸੇ ਨੂੰ ਵੀ ਦੇਸ਼ ਦੀ ਵਿਰਾਸਤ ਖਤਮ ਕਰਨ ਦੀ ਇਜਾਜ਼ਤ ਨਹੀਂ ਦੇਵੇਗੀ।














