ਵੈਨਕੂਵਰ — ਕੈਨੇਡਾ ਦੇ ਵੈਨਕੂਵਰ ਟਾਪੂ ‘ਤੇ ਸਥਿਤ ਅਪਾਰਟਮੈਂਟ ‘ਚ ਦੋ ਲੜਕੀਆਂ ਦੀਆਂ ਲਾਸ਼ਾਂ ਮਿਲੀਆਂ ਸਨ, ਜਿਨ੍ਹਾਂ ਦੀ ਪਛਾਣ ਪੁਲਸ ਨੇ ਕੀਤੀ ਹੈ। ਦੋਹਰੇ ਕਤਲਕਾਂਡ ਦੀ ਇਹ ਘਟਨਾ ਵੈਨਕੂਵਰ ‘ਚ ਕ੍ਰਿਸਮਸ ਦੀ ਸ਼ਾਮ ਨੂੰ ਵਾਪਰੀ। ਦੋਵੇਂ ਲੜਕੀਆਂ ਭੈਣਾਂ ਸਨ। ਪੁਲਸ ਨੇ ਦੱਸਿਆ ਕਿ ਲਾਸ਼ਾਂ ਦੀ ਪਛਾਣ 6 ਸਾਲਾ ਕਲੋ ਬੈਰੀ ਅਤੇ 4 ਸਾਲਾ ਆਬਰੇ ਬੈਰੀ ਵਜੋਂ ਹੋਈ ਹੈ। ਪੁਲਸ ਨੇ ਦੱਸਿਆ ਕਿ ਦੋਹਾਂ ਭੈਣਾਂ ਦੀਆਂ ਲਾਸ਼ਾਂ ਅਪਾਰਟਮੈਂਟ ਦੀ ਹੇਠਲੀ ਮੰਜ਼ਲ ਤੋਂ ਬਰਾਮਦ ਹੋਈਆਂ ਹਨ। ਇਸ ਤੋਂ ਇਲਾਵਾ ਪੁਲਸ ਨੂੰ ਇਕ ਵਿਅਕਤੀ ਜ਼ਖਮੀ ਹਾਲਤ ‘ਚ ਮਿਲੀਆਂ, ਜਿਸ ਦਾ ਹਸਪਤਾਲ ਵਿਚ ਇਲਾਜ ਚਲ ਰਿਹਾ ਹੈ।
ਪੁਲਸ ਇਸ ਦੋਹਰੇ ਕਤਲਕਾਂਡ ਦੀ ਜਾਂਚ ‘ਚ ਜੁਟੀ ਹੋਈ ਕਿ ਭੈਣਾਂ ਦਾ ਕਤਲ ਕਿਸੇ ਨੇ ਅਤੇ ਕਿਉਂ ਕੀਤਾ। ਪਰਿਵਾਰਕ ਦੋਸਤਾਂ ਦਾ ਕਹਿਣਾ ਹੈ ਕਿ ਬੱਚੀਆਂ ਆਪਣੇ ਪਿਤਾ ਐਡਰਿਊ ਬੈਰੀ ਨਾਲ ਰਹਿੰਦੀਆਂ ਸਨ। ਬੱਚੀਆਂ ਦੀ ਮਾਂ ਦੇ ਇਕ ਦੋਸਤ ਸੈਂਡਰਾ ਹਡਸਨ ਨੇ ਦੱਸਿਆ ਕਿ ਮੇਰੇ ਕੋਲ ਸ਼ਬਦ ਨਹੀਂ ਹਨ, ਜਦੋਂ ਮੈਂ ਉੱਥੇ ਪਹੁੰਚਿਆ ਤਾਂ ਪਤਾ ਲੱਗਾ ਕਲੋ ਅਤੇ ਆਬਰੇ ਦੀ ਮੌਤ ਹੋ ਗਈ ਹੈ। ਹਡਸਨ ਨੇ ਦੱਸਿਆ ਕਿ ਬੱਚੀਆਂ ਬਹੁਤ ਚੰਗੀਆਂ ਸਨ ਅਤੇ ਹਰ ਸਮੇਂ ਖੁਸ਼ ਰਹਿੰਦੀਆਂ ਸਨ। ਮੈਂ ਦੋਹਾਂ ਨੂੰ ਉਦੋਂ ਤੋਂ ਜਾਣਦਾ ਹੈ, ਜਦੋਂ ਉਨ੍ਹਾਂ ਦਾ ਜਨਮ ਹੋਇਆ ਸੀ। ਮੈਨੂੰ ਇਸ ਖਬਰ ਨੂੰ ਸੁਣ ਕੇ ਬਹੁਤ ਦੁੱਖ ਹੋਇਆ। ਬੱਚੀਆਂ ਦੇ ਮਾਤਾ-ਪਿਤਾ 2013 ਤੋਂ ਵੱਖ-ਵੱਖ ਰਹਿੰਦੇ ਹਨ। ਬੱਚੀਆਂ ਦੀ ਮੌਤ ਕਾਰਨ ਸਥਾਨਕ ਭਾਈਚਾਰੇ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।