ਵੈਨਕੂਵਰ — ਉੱਤਰੀ ਕੋਰੀਆ ਦੇ ਪਰਮਾਣੂ ਮੁੱਦੇ ‘ਤੇ ਰੋਕ ਲਾਉਣ ਲਈ ਚਰਚਾ ਲਈ ਲਗਭਗ 20 ਦੇਸ਼ਾਂ ਦੇ ਵਿਦੇਸ਼ ਮੰਤਰੀ ਮੰਗਲਵਾਰ ਨੂੰ ਕੈਨੇਡਾ ਦੇ ਵੈਨਕੂਵਰ ‘ਚ ਇਕੱਠੇ ਹੋਣਗੇ ਪਰ ਚੀਨ ਇਸ ਬੈਠਕ ਵਿਚ ਸ਼ਾਮਲ ਨਹੀਂ ਹੋਵੇਗਾ। ਇਹ ਬੈਠਕ ਉੱਤਰੀ ਕੋਰੀਆ ਦੇ ਪਰਮਾਣੂ ਅਤੇ ਮਿਜ਼ਾਈਲ ਪਰੀਖਣਾਂ ਵਿਰੁੱਧ ਕੌਮਾਂਤਰੀ ਇਕਜੁੱਟਤਾ ਦਿਖਾਉਣ ਲਈ ਹੋਵੇਗੀ। ਬੈਠਕ ਕੋਰੀਆਈ ਟਾਪੂ ਵਿਚ ਤਣਾਅ ਘੱਟ ਹੋਣ ਦੇ ਸੰਕੇਤ ਦਰਮਿਆਨ ਕੈਨੇਡਾ ਅਤੇ ਅਮਰੀਕਾ ਦੀ ਸਹਿ-ਮੇਜ਼ਬਾਨੀ ਵਿਚ ਆਯੋਜਿਤ ਕੀਤੀ ਗਈ ਹੈ।
ਦੋਹਾਂ ਕੋਰੀਆਈ ਦੇਸ਼ਾਂ ਨੇ ਪਿਛਲੇ ਹਫਤੇ ਦੋ ਸਾਲ ਬਾਅਦ ਗੱਲਬਾਤ ਕੀਤੀ ਸੀ ਅਤੇ ਉੱਤਰੀ ਕੋਰੀਆ ਆਪਣੇ ਐਥਲੀਟਾਂ ਨੂੰ ਪਯੋਂਗਯਾਂਗ ਵਿਚ ਆਯੋਜਿਤ ਹੋਣ ਵਾਲੇ ਸੀਤ ਕਾਲੀਨ ਓਲਪਿੰਕ ‘ਚ ਭੇਜਣ ‘ਤੇ ਰਾਜ਼ੀ ਹੋ ਗਿਆ ਸੀ ਪਰ ਅਮਰੀਕਾ ਅਤੇ ਦੇਸ਼ਾਂ ਦਾ ਮੰਨਣਾ ਹੈ ਕਿ ਕੌਮਾਂਤਰੀ ਭਾਈਚਾਰੇ ਨੂੰ ਉੱਤਰੀ ਕੋਰੀਆ ਦੇ ਪਰਮਾਣੂ ਪ੍ਰੋਗਰਾਮਾਂ ਨੂੰ ਰੋਕਣ ਲਈ ਪਾਬੰਦੀਆਂ ਦੀ ਇਕ ਵਿਸਥਾਰਪੂਰਵਕ ਲੜੀ ‘ਤੇ ਧਿਆਨ ਦੇਣਾ ਚਾਹੀਦਾ ਹੈ। ਅਮਰੀਕਾ ਦੇ ਨੀਤੀ ਦੀ ਯੋਜਨਾਬੰਦੀ ਵਿਭਾਗ ਦੇ ਡਾਇਰੈਕਟਰ ਬਰੈਨ ਹੂਕ ਨੇ ਕਿਹਾ, ”ਸਾਡੇ ਵਧਦੇ ਹੋਏ ਦਬਾਅ ਦਾ ਅਸਰ ਉੱਤਰੀ ਕੋਰੀਆ ‘ਤੇ ਸਪੱਸ਼ਟ ਰੂਪ ਨਾਲ ਦੇਖਿਆ ਜਾ ਸਕਦਾ ਹੈ। ਉਹ ਲੋਕ ਤਣਾਅ ਮਹਿਸੂਸ ਕਰ ਰਹੇ ਹਨ।”