ਨਵੀਂ ਦਿੱਲੀ, 15 ਸਤੰਬਰ
ਰਾਜ ਸਭਾ ਚੇਅਰਮੈਨ ਐਮ ਵੈਂਕੱਈਆ ਨਾਇਡੂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਲੋਕ ਸਭਾ ਸਪੀਕਰ ਨੇ ਅੱਜ ਸੰਸਦ ਟੀਵੀ ਚੈਨਲ ਨੂੰ ਲਾਂਚ ਕੀਤੀ। ਪ੍ਰਧਾਨ ਮੰਤਰੀ ਨੇ ਇਸ ਮੌਕੇ ਸੰਬੋਧਨ ਕਰਦਿਆਂ ਕਿਹਾ, ‘‘ ਇਸ ਨਾਲ ਸਾਡੀ ਸੰਸਦੀ ਪ੍ਰਣਾਲੀ ਵਿੱਚ ਇਕ ਨਵਾਂ ਅਧਿਆਇ ਜੁੜ ਗਿਆ ਹੈ। ’’ ਉਨ੍ਹਾਂ ਕਿਹਾ ਕਿ ਭਾਰਤ ਲੋਕਤੰਤਰ ਦਾ ਜਨਮਦਾਤਾ ਹੈ। ਲੋਕਤੰਤਰ ਸਾਡੇ ਲਈ ਸਿਰਫ ਸੰਵਿਧਾਨਕ ਢਾਂਚਾ ਹੀ ਨਹੀਂ, ਸਗੋਂ ਇਕ ਭਾਵਨਾ ਵੀ ਹੈ। ਸੰਸਦ ਸਿਰਫ ਰਾਜਨੀਤੀ ਲਈ ਨਹੀਂ, ਇਹ ਨੀਤੀ ਲਈ ਵੀ ਹੈ। ਅਸਲ ਵਿੱਚ ਇਹ ਜ਼ਿਆਦਾ ਨੀਤੀ ਲਈ ਹੀ ਹੈ। ਇਸ ਮੌਕੇ ਐਮ ਵੈਂਕੱਈਆ ਨਾਇਡੂ ਤੇ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ।