ਨਵੀਂ ਦਿੱਲੀ:ਯੂਨਾਨ ਵਿੱਚ ਚੱਲ ਰਹੀ ਆਈਡਬਲਿਊਐੱਫ ਜੂਨੀਅਰ ਵਿਸ਼ਵ ਵੇਟਲਿਫਟਿੰਗ ਚੈਂਪੀਅਨਸ਼ਿਪ ਵਿੱਚ ਮਹਿਲਾਵਾਂ ਦੇ 49 ਕਿਲੋ ਵਰਗ ਦੇ ਮੁਕਾਬਲਿਆਂ ਵਿੱਚ ਭਾਰਤ ਦੀ ਗਿਆਨੇਸ਼ਵਰੀ ਯਾਦਵ ਨੇ ਚਾਂਦੀ ਅਤੇ ਰਿਤਿਕਾ ਨੇ ਕਾਂਸੇ ਤਾ ਤਗਮਾ ਜਿੱਤਿਆ। ਛੱਤੀਸਗੜ੍ਹ ਦੀ ਗਿਆਨੇਸ਼ਵਰੀ ਨੇ 156 ਕਿਲੋ (73 ਅਤ 83) ਭਾਰ ਚੁੱਕਿਆ। ਇਸੇ ਤਰ੍ਹਾਂ 18 ਸਾਲਾ ਰਿਤਿਕਾ 150 ਕਿਲੋ (69 ਅਤੇ 81) ਕਿਲੋ ਭਾਰ ਚੁੱਕ ਕੇ ਤੀਸਰੇ ਸਥਾਨ ’ਤੇ ਰਹੀ। ਟੋਕੀਓ ਓਲੰਪਿਕ ਵਿੱਚ ਤੀਸਰੇ ਨੰਬਰ ’ਤੇ ਰਹੀ ਇੰਡੋਨੇਸ਼ੀਆ ਦੀ ਵਿੰਡੀ ਕੈਂਟਿਕਾ ਐਸਾਹ ਇਸ ਮੁਕਾਬਲੇ ਵਿੱਚ 185 ਕਿਲੋ ਭਾਰ ਚੁੱਕ ਕੇ ਪਹਿਲੇ ਸਥਾਨ ’ਤੇ ਰਹੀ। ਟੂਰਨਾਮੈਂਟ ਵਿੱਚ ਭਾਰਤ ਦੇ ਤਿੰਨ ਤਗਮੇ ਹੋ ਗਏ ਹਨ। ਇਸ ਤੋਂ ਪਹਿਲਾਂ ਹਰਸ਼ਦਾ ਸ਼ਰਦ ਗਰੂੜ ਨੇ ਸੋਨ ਤਗਮਾ ਜਿੱਤਿਆ ਸੀ।