ਵਿੰਬਲਡਨ:ਭਾਰਤੀ ਟੈਨਿਸ ਖਿਡਾਰਨ ਸਾਨੀਆ ਮਿਰਜ਼ਾ ਅਤੇ ਉਸ ਦੇ ਕ੍ਰੋਏਸ਼ਿਆਈ ਜੋੜੀਦਾਰ ਮੇਟ ਪਾਵਿਕ ਨੇ ਗੈਬਰੀਏਲਾ ਡਾਬਰੋਵਸਕੀ ਅਤੇ ਜੌਹਨ ਪੀਅਰਸ ਦੀ ਜੋੜੀ ਨੂੰ ਹਰਾ ਕੇ ਵਿੰਬਲਡਨ ਮਿਕਸਡ ਡਬਲਜ਼ ਦੇ ਸੈਮੀਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ। ਸਾਨੀਆ ਅਤੇ ਪਾਵਿਕ ਦੀ ਛੇਵਾਂ ਦਰਜਾ ਪ੍ਰਾਪਤ ਜੋੜੀ ਨੇ ਸੋਮਵਾਰ ਰਾਤ ਕੁਆਰਟਰ ਫਾਈਨਲ ਵਿੱਚ ਆਪਣੀ ਵਿਰੋਧੀ ਜੋੜੀ ਨੂੰ ਇੱਕ ਘੰਟਾ 41 ਮਿੰਟ ਵਿੱਚ 6-4, 3-6, 7-5 ਨਾਲ ਹਰਾਇਆ। ਆਲ ਇੰਗਲੈਂਡ ਕਲੱਬ ਦੇ ਮਿਕਸਡ ਡਬਲਜ਼ ’ਚ ਸਾਨੀਆ ਦਾ ਇਹ ਸਰਬੋਤਮ ਪ੍ਰਦਰਸ਼ਨ ਹੈ। ਇਸ ਤੋਂ ਪਹਿਲਾਂ ਉਹ 2011, 2013 ਅਤੇ 2015 ਵਿੱਚ ਕੁਆਰਟਰ ਫਾਈਨਲ ’ਚ ਪੁਹੰਚੀ ਸੀ। ਉਹ ਵਿੰਬਲਡਨ ਨੂੰ ਛੱਡ ਕੇ ਬਾਕੀ ਸਾਰੇ ਮਿਕਸਡ ਡਬਲਜ਼ ਗਰੈਂਡ ਸਲੈਮ ਖਿਤਾਬ ਜਿੱਤ ਚੁੱਕੀ ਹੈ। ਛੇ ਵਾਰ ਗਰੈਂਡ ਸਲੈਮ ਜੇਤੂ ਸਾਨੀਆ ਸੀਜ਼ਨ ਦੇ ਅੰਤ ਵਿੱਚ ਸੰਨਿਆਸ ਲੈਣ ਦਾ ਪਹਿਲਾਂ ਹੀ ਐਲਾਨ ਕਰ ਚੁੱਕੀ ਹੈ।