ਲੰਡਨ: ਭਾਰਤ ਦੀ ਸਾਨੀਆ ਮਿਰਜ਼ਾ ਤੇ ਰੋਹਨ ਬੋਪੰਨਾ ਦੀ ਜੋੜੀ ਨੇ ਅੱਜ ਵਿੰਬਲਡਨ ਦੇ ਮਿਸ਼ਰਤ ਡਬਲਜ਼ ਵਰਗ ਦੇ ਪਹਿਲੇ ਦੌਰ ਵਿਚ ਹੀ ਭਾਰਤ ਦੇ ਹੀ ਰਾਮਕੁਮਾਰ ਰਾਮਨਾਥਨ ਤੇ ਅੰਕਿਤਾ ਰੈਣਾ ਨੂੰ 6-2, 7-6 ਨਾਲ ਹਰਾ ਦਿੱਤਾ ਹੈ। ਗਰੈਂਡ ਸਲੈਮ ਟੂਰਨਾਮੈਂਟ ਦੇ ਓਪਨ ਵਿਚ ਪਹਿਲੀ ਵਾਰ ਦੋ ਭਾਰਤੀ ਟੀਮਾਂ ਇਕ ਦੂਜੇ ਖ਼ਿਲਾਫ਼ ਖੇਡ ਰਹੀਆਂ ਹਨ।