ਲੰਡਨ:

ਇਥੇ ਵਿੰਬਲਡਨ ਚੈਂਪੀਅਨਸ਼ਿਪ ਵਿਚ ਐਂਡੀ ਮੱਰੇ ਨੇ ਜਰਮਨੀ ਦੇ ਆਸਕਰ ਓਟੀ ਨੂੰ ਲੰਬੇ ਚੱਲੇ ਪੰਜ ਸੈਟਾਂ ਵਿਚ ਹਰਾ ਦਿੱਤਾ ਹੈ। ਇਸ ਜਿੱਤ ਨਾਲ ਮੱਰੇ ਤੀਜੇ ਦੌਰ ਵਿਚ ਦਾਖਲ ਹੋ ਗਿਆ ਹੈ। ਉਸ ਨੇ ਆਸਕਰ ਨੂੰ 6-3, 4-6, 4-6, 6-4 ਤੇ 6-2 ਨਾਲ ਹਰਾਇਆ। ਇਸ ਤੋਂ ਪਹਿਲਾਂ ਨੋਵਾਕ ਜੋਕੋਵਿਚ ਨੇ ਦੱਖਣੀ ਅਫਰੀਕਾ ਦੇ ਕੇਵਿਨ ਐਂਡਰਸਨ ਨੂੰ ਲਗਾਤਾਰ ਤਿੰਨ ਸੈਟਾਂ ਵਿਚ 6-3, 6-3, 6-3 ਨਾਲ ਹਰਾਇਆ।