ਨਵੀਂ ਦਿੱਲੀ, 20 ਅਪਰੈਲ
ਪੋਲੈਂਡ ਦੇ ਕਿਲਸੇ ਵਿੱਚ ਚੱਲ ਰਹੀ ਯੁਵਾ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿੱਚ ਸੱਤ ਹੋਰ ਭਾਰਤੀ ਮੁੱਕੇਬਾਜ਼ ਸੈਮੀਫਾਈਨਲ ਵਿੱਚ ਪਹੁੰਚ ਗਏ ਹਨ। ਇਨ੍ਹਾਂ ਵਿੱਚ ਬੇਬੀਰੋਜਿਸਨਾ ਚਾਨੂ (51 ਕਿਲੋ ਭਾਰ ਵਰਗ), ਅਰੁੰਧਤੀ ਚੌਧਰੀ (69), ਸਨਾਮਚਾ ਚਾਨੂ (75 ਕਿਲੋ), ਅੰਕਿਤ ਨਰਵਾਲ (64 ਕਿਲੋ), ਵਿਸ਼ਾਲ ਗੁਪਤਾ (91 ਕਿਲੋ), ਬਿਸ਼ਵਾਮਿਤਰ (49) ਅਤੇ ਸਚਿਨ ਸ਼ਾਮਲ ਹਨ। ਇਸ ਤੋਂ ਪਹਿਲਾਂ ਵਿੰਕਾ, ਅਲਫੀਆ, ਗੀਤਿਕਾ ਅਤੇ ਪੂਨਮ ਵੀ ਸੈਮੀਫਾਈਨਲ ਵਿੱਚ ਜਗ੍ਹਾ ਬਣਾ ਚੁੱਕੇ ਹਨ। ਅੱਜ ਹੋਏ ਮੁਕਾਬਲਿਆਂ ਦੌਰਾਨ ਬੇਬੀਰੋਜਿਸਨਾ ਚਾਨੂ ਨੇ ਯੂਰਪੀ ਚੈਂਪੀਅਨ ਅਲੈਕਸਾ ਕੁਬਿਕਾ ਨੂੰ 5-0, ਅਰੁੰਧਤੀ ਨੇ ਯੂਕਰੇਨ ਦੀ ਅੰਨਾ ਸੇਜਕੋ ਨੂੰ 5-0 ਨਾਲ ਅਤੇ ਸਨਾਮਚਾ ਨੇ ਰੂਸ ਦੀ ਮਾਰਗਾਰਿਟਾ ਜੁਏਵਾ ਨੂੰ ਹਰਾਇਆ। ਇਸੇ ਤਰ੍ਹਾਂ ਬਿਸ਼ਵਾਮਿੱਤਰ ਅਤੇ ਅੰਕਿਤ ਨਰਵਾਲ ਨੇ ਵੀ ਮੁਕਾਬਲੇ 5-0 ਨਾਲ ਜਿੱਤੇ।