ਬੁਕਾਰੇਸਟ (ਵਾਰਤਾ) : ਵਿਸ਼ਵ ਦੀ ਦੂਜੇ ਨੰਬਰ ਦੀ ਟੈਨਿਸ ਖਿਡਾਰੀ ਰੋਮਾਨੀਆ ਦੀ ਸਿਮੋਨਾ ਹਾਲੇਪ ਕੋਰੋਨਾ ਪਾਜ਼ੇਟਿਵ ਪਾਈ ਗਈ ਹੈ। ਹਾਲੇਪ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਇਕ ਪੋਸਟ ਜ਼ਰੀਏ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਖ਼ੁਦ ਨੂੰ ਘਰ ਵਿਚ ਆਇਸੋਲੇਟ ਕਰ ਲਿਆ ਹੈ ਅਤੇ ਹਲਕੇ ਲੱਛਣਾਂ ਤੋਂ ਉਬਰ ਰਹੀ ਹੈ। ਹਾਲੇਪ ਦਾ ਆਖ਼ਰੀ ਅਧਿਕਾਰਤ ਮੈਚ 4 ਅਕਤੂਬਰ ਨੂੰ ਫਰੈਂਚ ਓਪਨ ਵਿਚ ਸੀ, ਜਿੱਥੇ ਉਨ੍ਹਾਂ ਨੂੰ ਇਗਾ ਸਵਿਆਟੇਕ ਤੋਂ ਹਾਰ ਦਾ ਸਾਹਮਣਾ ਕਰਣਾ ਪਿਆ ਸੀ। ਸਵਿਆਟੇਕ ਨੇ ਅੱਗੇ ਚੱਲ ਕੇ ਫਰੇਂਚ ਓਪਨ ਦਾ ਖ਼ਿਤਾਬ ਜਿੱਤਿਆ ਸੀ। 29 ਸਾਲਾ ਹਾਲੇਪ ਨੇ ਇਸ ਸਾਲ 3 ਖ਼ਿਤਾਬ ਦੁਬਈ, ਪ੍ਰਾਗ ਅਤੇ ਰੋਮ ਜਿੱਤੇ ਹਨ ਅਤੇ ਆਸਟਰੇਲੀਅਨ ਓਪਨ ਦੇ ਸੈਮੀਫਾਈਨਲ ਵਿਚ ਜਗ੍ਹਾ ਬਣਾਈ ਹੈ।