ਜ਼ਿਊਰਿਖ, 1 ਸਤੰਬਰ
ਵਿਸ਼ਵ ਚੈਂਪੀਅਨ ਨੀਰਜ ਚੋਪੜਾ ਡਾਇਮੰਡ ਲੀਗ ਦੇ ਜੈਵਲਿਨ ਮੁਕਾਬਲੇ ਵਿਚ ਸਿਖਰਲਾ ਸਥਾਨ ਹਾਸਲ ਕਰਨ ਵਿਚ ਨਾਕਾਮਯਾਬ ਹੋ ਗਿਆ ਪਰ ਉਸ ਨੇ 85.71 ਮੀਟਰ ਥਰੋਅ ਕਰਕੇ ਦੂਜਾ ਸਥਾਨ ਹਾਸਲ ਕਰ ਲਿਆ। 25 ਸਾਲਾ ਓਲੰਪਿਕ ਚੈਂਪੀਅਨ ਚੋਪੜਾ ਨੇ 80.79 ਮੀ, 85. 22 ਮੀਟਰ ਅਤੇ 85. ਨੇ 71 ਮੀਟਰ ਦੇ ਤਿੰਨ ਸਹੀ ਥਰੋਅ ਸੁੱਟੇ, ਜਦਕਿ ਬਾਕੀ ਤਿੰਨ ਥਰੋਅ ਫਾਊਲ ਸਨ। ਉਹ ਚੈੱਕ ਗਣਰਾਜ ਦੇ ਯਾਕੂਬ ਵਾਲਸ਼ (85.86 ਮੀਟਰ) ਤੋਂ ਬਾਅਦ ਦੂਜੇ ਸਥਾਨ ‘ਤੇ ਰਿਹਾ। ਯਾਕੂਬ ਨੇ ਵਿਸ਼ਵ ਚੈਂਪੀਅਨਸ਼ਿਪ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ ਸੀ। ਚੋਪੜਾ ਨੇ ਮੁਕਾਬਲੇ ਤੋਂ ਬਾਅਦ ਕਿਹਾ ਕਿ ਉਹ ਪੂਰੀ ਤਰ੍ਹਾਂ ਫਿੱਟ ਹੈ ਪਰ ਬੁਡਾਪੈਸਟ ‘ਚ ਵਿਸ਼ਵ ਚੈਂਪੀਅਨਸ਼ਿਪ ਤੋਂ ਬਾਅਦ ਥੱਕਿਆ ਹੋਇਆ ਹੈ।