ਬੁਡਾਪੇਸਟ : ਏਸ਼ੀਆਈ ਚੈਂਪੀਅਨਸ਼ਿਪ ‘ਚ ਕਾਂਸੀ ਤਮਗਾ ਜਿੱਤਣ ਵਾਲੇ ਭਾਵੇਸ਼ ਕੱਟੀਮਣੀ (52 ਕਿ.ਗ੍ਰਾ) ਨੇ ਪਹਿਲੇ ਮੁਕਾਬਲੇ ‘ਚ ਆਸਾਨ ਜਿੱਤ ਦੇ ਨਾਲ ਵਿਸ਼ਵ ਯੁਵਾ ਮੁੱਕੇਬਾਜ਼ੀ ਚੈਂਪੀਅਨਸ਼ਿਪ ਦੇ ਦੂਜੇ ਦੌਰ ‘ਚ ਜਗ੍ਹਾ ਬਣਾਈ। ਕੱਟੀਮਣੀ ਨੇ ਯੁਕ੍ਰੇਨ ਦੇ ਯੂਰੀ ਤੋਮਿਯੁਕ ਨੂੰ ਕਲ ਰਾਤ 5-0 ਨਾਲ ਹਰਾਇਆ ਅਤੇ ਅਗਲੇ ਰਾਊਂਡ ‘ਚ ਇਰਾਨ ਦੇ ਮੋਬਿਨ ਅਲਾਈ ਨਾਲ ਭਿੜਨਗੇ। ਮਹਿਲਾਵਾਂ ਦੇ ਡਰਾਅ ‘ਚ ਲਲਿਤਾ (69 ਕਿ.ਗ੍ਰਾ) ਨੂੰ ਥਾਈਲੈਂਡ ਦੀ ਬਾਈਸਨ ਮਨਿਕੋਨ ਤੋਂ ਵਾਕਓਵਰ ਮਿਲਿਆ ਜਿਸ ਦੇ ਨਾਲ ਉਹ ਅਗਲੇ ਦੌਰ ‘ਚ ਪਹੁੰਚ ਗਈ। ਡਰਾਅ ‘ਚ ਘੱਟ ਖਿਡਾਰੀ ਹੋਣ ਕਾਰਨ 2 ਮਹਿਲਾਵਾਂ ਸਾਕਸ਼ੀ ਗੈਧਾਨੀ (81 ਕਿ.ਗ੍ਰਾ) ਅਤੇ ਨੇਹਾ ਯਾਦਵ (81 ਕਿ.ਗ੍ਰਾ ਤੋਂ ਜ਼ਿਆਦਾ) ਨੇ ਸੈਮੀਫਾਈਨਲ ‘ਚ ਸਿੱਧੇ ਪ੍ਰਵੇਸ਼ ਕਰ ਲਿਆ ਜਿਸ ਦੇ ਨਾਲ ਦੇਸ਼ ਦੇ 2 ਤਮਗੇ ਪੱਕੇ ਹੋ ਗਏ ਹਨ।