ਨਵੀਂ ਦਿੱਲੀ:ਭਾਰਤੀ ਮਹਿਲਾ ਮੁੱਕੇਬਾਜ਼ ਸਿਮਰਨਜੀਤ ਕੌਰ (60 ਕਿਲੋ) ਤੇ ਮਨੀਸ਼ (57 ਕਿਲੋ) ਨੇ ਜਰਮਨੀ ਵਿਚ ਹੋ ਰਹੇ ਮੁੱਕੇਬਾਜ਼ੀ ਵਿਸ਼ਵ ਕੱਪ ਵਿਚ ਸੋਨ ਤਗਮੇ ਜਿੱਤੇ। ਮਨੀਸ਼ ਨੇ ਆਪਣੇ ਹੀ ਦੇਸ਼ ਦੀ ਸਾਕਸ਼ੀ ਨੂੰ 3-2 ਨਾਲ ਹਰਾਇਆ ਜਦਕਿ ਸਿਮਰਨਜੀਤ ਨੇ ਜਰਮਨੀ ਦੀ ਮਾਇਆ ਕਿਲਿਹਾਂਸ ਨੂੰ 4-1 ਨਾਲ ਹਰਾ ਕੇ ਖਿਤਾਬ ਜਿੱਤਿਆ। ਭਾਰਤ ਨੇ ਇਸ ਮੁਕਾਬਲੇ ਵਿਚ ਤਿੰਨ ਸੋਨ, ਦੋ ਚਾਂਦੀ ਤੇ ਚਾਰ ਕਾਂਸੇ ਦੇ ਤਗਮੇ ਜਿੱਤੇ। ਹਾਲੇ ਦੋ ਦਿਨ ਪਹਿਲਾਂ ਭਾਰਤੀ ਮੁੱਕੇਬਾਜ਼ ਅਮਿਤ ਪੰਘਾਲ ਨੇ ਸੋਨ ਤਗਮਾ ਜਿੱਤਿਆ ਸੀ।