ਕੋਲਕਾਤਾ:ਸਵਿਟਜ਼ਰਲੈਂਡ ਸਫ਼ਾਰਤਖਾਨੇ ਵੱਲੋਂ ਵੀਜ਼ਾ ਅਰਜ਼ੀ ਰੱਦ ਕੀਤੇ ਜਾਣ ਕਾਰਨ ਭਾਰਤੀ ਤੀਰਅੰਦਾਜ਼ ਲੁਸਾਨੇ ਵਿਸ਼ਵ ਕੱਪ ਦੇ ਦੂਜੇ ਗੇੜ ’ਚ ਹਿੱਸਾ ਨਹੀਂ ਲੈ ਸਕਣਗੇ। ਹਾਲਾਂਕਿ ਭਾਰਤੀ ਤੀਰਅੰਦਾਜ਼ ਪਹਿਲਾਂ ਹੀ ਓਲੰਪਿਕ ਕੋਟਾ ਹਾਸਲ ਕਰ ਚੁੱਕੇ ਹਨ। ਭਾਰਤੀ ਤੀਰਅੰਦਾਜ਼ ਹੁਣ ਸਿੱਧੇ ਵਿਸ਼ਵ ਕੱਪ ਦੇ ਤੀਜੇ ਗੇੜ ’ਚ ਮੁਕਾਬਲਾ ਕਰਨਗੇ, ਜੋ ਭਾਰਤੀ ਮਹਿਲਾ ਰੀਕਰਵ ਟੀਮ ਲਈ ਆਖਰੀ ਓਲੰਪਿਕ ਕੁਆਲੀਫਿਕੇਸ਼ਨ ਟੂਰਨਾਮੈਂਟ ਹੋਵੇਗਾ। ਇਹ ਸੱਤ ਦਿਨਾ ਟੂਰਨਾਮੈਂਟ 23 ਜੂੁਨ ਤੋਂ ਸ਼ੁਰੂ ਹੋਣਾ ਹੈ। ਭਾਰਤੀ ਤੀਰਅੰਦਾਜ਼ੀ ਐਸੋਸੀੲੇਸ਼ਨ ਦੇ ਜਨਰਲ ਸਕੱਤਰ ਪ੍ਰਮੋਦ ਚੰਦੂਰਕਰ ਨੇ ਦੱਸਿਆ, ‘ਸਵਿਸ ਸਫ਼ਾਰਤਖ਼ਾਨੇ ਨੇ ਕਿਸੇ ਵੀ ਘੱਟ ਸਮੇਂ ਦੇ ਵੀਜ਼ੇ ਨੂੰ ਮਨਜ਼ੂਰੀ ਨਹੀਂ ਦਿੱਤੀ ਅਤੇ ਸਾਡੇ ਕੋਲ ‘ਸਟੇਜ-2’ ਵਿਸ਼ਵ ਕੱਪ (17 ਤੋਂ 23 ਮਈ) ਲਈ ਬਹੁਤ ਘੱਟ ਸਮਾਂ ਸੀ। ਸਾਡਾ ਧਿਆਨ ਹੁਣ ਪੈਰਿਸ ਵਿਸ਼ਵ ਕੱਪ ’ਤੇ ਹੈ।’ ਉਨ੍ਹਾਂ ਕਿਹਾ ਕਿ ਐਸੋਸੀਏਸ਼ਨ ਕੰਪਾਊਂਡ ਟੀਮ ਨੂੰ ਵੀ ਪੈਰਿਸ ਭੇਜੇਗੀ।