ਨਵੀਂ ਦਿੱਲੀ/ਜਨੇਵਾ, 20 ਦਸੰਬਰ
ਵਿਸ਼ਵ ਆਰਥਿਕ ਫੋਰਮ (ਡਬਲਿਊਈਐੱਫ) ਕਰੋਨਾਵਾਇਰਸ ਦੇ ਨਵੇਂ ਰੂਪ ਓਮੀਕਰੋਨ ਨੂੰ ਲੈ ਕੇ ਵਧਦੀਆਂ ਚਿੰਤਾਵਾਂ ਦੌਰਾਨ ਸਵਿਟਜ਼ਰਲੈਂਡ ਦੇ ਦਾਵੋਸ ਵਿੱਚ ਹੋਣ ਵਾਲੀ ਆਪਣੀ ਸਾਲਾਨਾ ਮੀਟਿੰਗ ਮੁਲਤਵੀ ਕਰ ਦਿੱਤੀ ਹੈ। ਵਿਸ਼ਵ ਆਰਥਿਕ ਫੋਰਮ ਨੇ ਸੋਮਵਾਰ ਨੂੰ ਜਾਰੀ ਆਪਣੇ ਇੱਕ ਬਿਆਨ ਵਿੱਚ ਦੱਸਿਆ ਕਿ 2022 ਵਿੱਚ 17 ਤੋਂ 21 ਜਨਵਰੀ ਦੌਰਾਨ ਹੋਣ ਵਾਲੀ ਤਜਵੀਜ਼ਤ ਦਾਵੋਸ ਮੀਟਿੰਗ ਹੁਣ ਗਰਮੀਆਂ ਦੀ ਸ਼ੁਰੂਆਤ ਵਿੱਚ ਕਰਵਾਉਣ ਦਾ ਫ਼ੈਸਲਾ ਲਿਆ ਗਿਆ ਹੈ। ਜ਼ਿਕਰਯੋਗ ਇਹ ਲਗਾਤਾਰ ਦੂਜਾ ਸਾਲ ਹੈ ਜਦੋਂ ਇਸ ਫੋਰਮ ਦੀ ਰੈਗੂਲਰ ਮੀਟਿੰਗ ਕਰਵਾਏ ਜਾਣ ਉੱਤੇ ਅਸਰ ਪਿਆ ਹੈ।