ਨਵੀਂ ਦਿੱਲੀ, 15 ਜੁਲਾਈ
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਗੋਡੇ ਦੀ ਸਰਜਰੀ ਕਾਰਨ ਵਿਰੋਧੀ ਧਿਰ ਵੱਲੋਂ 17 ਜੁਲਾਈ ਨੂੰ ਦਿੱਤੇ ਜਾ ਰਹੇ ਰਾਤਰੀ ਭੋਜ ਵਿੱਚ ਸ਼ਿਰਕਤ ਨਹੀਂ ਕਰੇਗੀ। ਹਾਲਾਂਕਿ, ਉਹ ਅਗਲੇ ਦਿਨ 18 ਜੁਲਾਈ ਨੂੰ ਪਾਰਟੀਆਂ ਦੀ ਦਿਨ ਭਰ ਚੱਲਣ ਵਾਲੀ ਮੀਟਿੰਗ ਵਿੱਚ ਹਿੱਸਾ ਲਵੇਗੀ। ਤ੍ਰਿਣਮੂਲ ਕਾਂਗਰਸ (ਟੀਐੱਮਸੀ) ਨਾਲ ਜੁੜੇ ਸੂਤਰਾਂ ਨੇ ਅੱਜ ਇਹ ਜਾਣਕਾਰੀ ਦਿੱਤੀ।