ਅੰਮ੍ਰਿਤਸਰ: ਸ਼੍ਰੋਮਣੀ ਅਕਾਲੀ ਦਲ ਦੇ ਆਗੂ ਰਹੇ ਵਿਰਸਾ ਸਿੰਘ ਵਲਟੋਹਾ ਨੂੰ ਪੰਜ ਸਿੰਘ ਸਹਿਬਾਨਾਂ ਵਲੋਂ ਪਾਰਟੀ ‘ਚੋਂ ਕੱਢਣ ਦਾ ਹੁਕਮ ਦਿੱਤਾ ਗਿਆ ਸੀ। ਜਿਸ ਦੇ ਚੱਲਦੇ ਵਲਟੋਹਾ ਨੇ ਖੁਦ ਹੀ ਪਾਰਟੀ ਤੋਂ ਅਸਤੀਫ਼ਾ ਦੇ ਦਿੱਤਾ ਸੀ। ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਆਗੂ ਵਿਰਸਾ ਸਿੰਘ ਵਲਟੋਹਾ ਵੱਲੋਂ ਤਖ਼ਤ ਸ਼੍ਰੀ ਦਮਦਮਾ ਸਾਹਿਬ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੇ ਲਗਾਏ ਗਏ ਇਲਜ਼ਾਮ ਇੱਕ ਵਾਰ ਮੁੜ ਚਰਚਾਵਾਂ ਵਿੱਚ ਆ ਗਏ ਨੇ ਦਰਅਸਲ ਸਾਬਕਾ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਨੇ ਆਪਣੇ ਸ਼ੋਸਲ ਮੀਡੀਆ ਹੈਂਡਲ ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ।
ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰਦਿਆਂ ਵਿਰਸਾ ਸਿੰਘ ਵਲਟੋਹਾ ਨੇ ਲਿਖਿਆ ਕਿ, “ਅੱਜ ਸਵੇਰੇ ਉੱਠਕੇ ਮੈਂ ਦੇਖਿਆ ਕਿ ਇੱਕ ਵੀਡੀਓ ਕਲਿੱਪ ਵੱਡੇ ਪੱਧਰ ‘ਤੇ ਵਾਇਰਲ ਹੋ ਰਿਹਾ ਹੈ। ਮੈਂ ਸਿੱਖ ਪੰਥ ਨੂੰ ਸਪੱਸ਼ਟ ਕਰਨਾ ਚਾਹੁੰਦਾ ਹਾਂ ਕਿ ਇਹ ਵੀਡੀਓ ਕਲਿੱਪ 15 ਅਕਤੂਬਰ ਦੀ ਮੇਰੀ ਪੰਜ ਸਿੰਘ ਸਾਹਿਬਾਨ ਅੱਗੇ ਪੇਸ਼ੀ ਸਮੇਂ ਦਾ ਹੈ। ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਮੇਰੀ ਤਲਬੀ ਸਮੇਂ ਤੈਸ਼ ‘ਚ ਆਕੇ ਬਹੁਤ ਕੁੱਝ ਸਵੀਕਾਰ ਕੀਤਾ ਸੀ।ਉਨਾਂ ਇਹ ਵੀ ਸਵੀਕਾਰ ਕੀਤਾ ਕਿ,”ਹਾਂ ਮੇਰੀ BJP ਨਾਲ ਸਾਂਝ ਹੈ।” ਤੈਸ਼ ‘ਚ ਹੀ ਕੇਂਦਰ ਸਰਕਾਰ ਨਾਲ ਸਾਂਝ ‘ਤੇ ਪ੍ਰਧਾਨ ਮੰਤਰੀ ਨਾਲ ਫੋਨ ‘ਤੇ ਹੁੰਦੀ ਗੱਲਬਾਤ ਨੂੰ ਵੀ ਸਵੀਕਾਰ ਕੀਤਾ।
ਵੀਡੀਓ ਸਾਂਝੀ ਕਰਨ ਤੋਂ ਬਾਅਦ ਵਲਟੋਹਾ ਨੇ ਇੱਕ ਇੰਟਰਵਿਊ ਵਿੱਚ ਦਾਅਵਾ ਕੀਤਾ ਕਿ ਇਹ ਵਾਇਰਲ ਹੋ ਰਹੀ ਵੀਡੀਓ ਤਾਂ ਅਜੇ ਟ੍ਰੇਲਰ ਹੈ। ਜਦੋਂ ਕਿ ਪੂਰੀ ਫਿਲਮ ਸਾਹਮਣੇ ਆਉਣੀ ਅਜੇ ਬਾਕੀ ਹੈ। ਵਲਟੋਹਾ ਨੇ ਕਿਹਾ ਕਿ ਹੁਣ ਇਹ ਵੀਡੀਓ ਲੋਕਾਂ ਦੇ ਸਾਹਮਣੇ ਆ ਗਈ ਹੈ ਤਾਂ ਉਹ ਆਪਣੇ ਆਪ ਫੈਸਲਾ ਕਰਨਗੇ। ਕਿ ਕੌਣ ਸਹੀ ਹੈ। ਵਲਟੋਹਾ ਨੇ ਗਿਆਨੀ ਹਰਪ੍ਰੀਤ ਸਿੰਘ ਤੇ ਇਲਜ਼ਾਮ ਲਗਾਇਆ ਕਿ ਉਹਨਾਂ ਨੇ ਪੇਸ਼ੀ ਦੌਰਾਨ ਤਲਖ਼ੀ ਵਿੱਚ ਵਲਟੋਹਾ ਨੂੰ ਮੰਦੀ ਸ਼ਬਦਾਵਲੀ ਵੀ ਬੋਲੀ ਹੈ।