ਵਿਨੇਸ਼ ਫੋਗਾਟ ਓਲੰਪਿਕ ਮੁਕਾਬਲੇ ਤੋਂ ਬਾਹਰ ਹੋ ਗਈ ਹੈ। ਉਸ ਨੂੰ ਆਪਣਾ ਭਾਰ ਬਰਕਰਾਰ ਨਾ ਰੱਖਣ ਕਾਰਨ ਅਯੋਗ ਕਰਾਰ ਦਿੱਤਾ ਗਿਆ ਹੈ। ਇਸ ਕਾਰਨ ਉਹ ਨਾ ਸਿਰਫ਼ ਫਾਈਨਲ ‘ਚੋਂ ਬਾਹਰ ਹੋ ਗਈ ਸਗੋਂ ਮੈਡਲ ਤੋਂ ਵੀ ਖੁੰਝ ਗਈ। ਇਸ ਸਬੰਧੀ ਜਾਣਕਾਰੀ ਭਾਰਤੀ ਓਲੰਪਿਕ ਸੰਘ ਵੱਲੋਂ ਜਨਤਕ ਕੀਤੀ ਗਈ ਹੈ।

ਦੱਸਿਆ ਜਾ ਰਿਹਾ ਹੈ ਕਿ ਪੈਰਿਸ ਓਲੰਪਿਕ ਸਥਾਨ ‘ਤੇ ਵਿਨੇਸ਼ ਫੋਗਾਟ ਡੀਹਾਈਡ੍ਰੇਸ਼ਨ ਕਾਰਨ ਅਚਾਨਕ ਬੇਹੋਸ਼ ਹੋ ਗਈ। ਫਿਲਹਾਲ ਉਸ ਨੂੰ ਨਜ਼ਦੀਕੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਉਸਨੂੰ IV ਤਰਲ ਪਦਾਰਥ ਦੇਣ ਦੀ ਸਿਫਾਰਸ਼ ਕੀਤੀ ਗਈ ਹੈ।

ਐਸੋਸੀਏਸ਼ਨ ਨਾਲ ਜੁੜੇ ਸੂਤਰਾਂ ਮੁਤਾਬਕ ਵਿਨੇਸ਼ ਫੋਗਾਟ ਬੁੱਧਵਾਰ ਸਵੇਰੇ ਸੋਨ ਤਗਮੇ ਲਈ ਫਾਈਨਲ ਮੈਚ ਤੋਂ ਪਹਿਲਾਂ 50 ਕਿਲੋਗ੍ਰਾਮ ਭਾਰ ਬਰਕਰਾਰ ਨਹੀਂ ਰੱਖ ਸਕੀ। ਵਿਨੇਸ਼ ਓਲੰਪਿਕ ਵਿੱਚ ਇਸ ਭਾਰ ਵਰਗ ਵਿੱਚ ਖੇਡ ਰਹੀ ਹੈ।

ਸੂਤਰਾਂ ਮੁਤਾਬਕ ਵਿਨੇਸ਼ ਦਾ ਵਜ਼ਨ ਨਿਰਧਾਰਤ ਮਾਪਦੰਡ ਤੋਂ 100 ਗ੍ਰਾਮ ਵੱਧ ਸੀ। ਮੁਕਾਬਲੇ ਦੇ ਨਿਯਮਾਂ ਅਨੁਸਾਰ ਹਰ ਮੈਚ ਤੋਂ ਪਹਿਲਾਂ ਪਹਿਲਵਾਨ ਦਾ ਤੋਲਿਆ ਜਾਂਦਾ ਹੈ। ਜਿਸ ‘ਚ ਵਿਨੇਸ਼ ਜ਼ਿਆਦਾ ਭਾਰ ਵਾਲੀ ਨਿਕਲੀ। ਮੁਕਾਬਲੇ ਦੇ ਨਿਯਮਾਂ ਮੁਤਾਬਕ ਵਿਨੇਸ਼ ਸਿਲਵਰ ਮੈਡਲ ਲਈ ਵੀ ਯੋਗ ਨਹੀਂ ਹੋਵੇਗੀ। ਇਸ ਤੋਂ ਬਾਅਦ 50 ਕਿਲੋ ਵਰਗ ਵਿੱਚ ਸਿਰਫ਼ ਸੋਨ ਅਤੇ ਕਾਂਸੀ ਦੇ ਤਗਮੇ ਦਿੱਤੇ ਜਾਣਗੇ।

ਓਲੰਪਿਕ ਸੰਘ ਵੱਲੋਂ ਬੁੱਧਵਾਰ ਸ਼ਾਮ ਤੱਕ ਇਸ ਸਬੰਧੀ ਰਸਮੀ ਐਲਾਨ ਕੀਤੇ ਜਾਣ ਦੀ ਸੰਭਾਵਨਾ ਹੈ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਵਿਨੇਸ਼ ਫੋਗਾਟ ਦਾ ਵਜ਼ਨ ਨਿਰਧਾਰਿਤ ਮਾਪਦੰਡ ਮੁਤਾਬਕ ਸੀ। ਹਾਲਾਂਕਿ ਇਸ ਵਜ਼ਨ ਨੂੰ ਹਰ ਰੋਜ਼ ਮੁਕਾਬਲੇ ਤੋਂ ਪਹਿਲਾਂ ਵਰਗ ਅਨੁਸਾਰ ਬਰਕਰਾਰ ਰੱਖਣਾ ਪੈਂਦਾ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, ‘ਵਿਨੇਸ਼, ਤੁਸੀਂ ਚੈਂਪੀਅਨਾਂ ਵਿੱਚੋਂ ਇੱਕ ਚੈਂਪੀਅਨ ਹੋ। ਤੁਸੀਂ ਭਾਰਤ ਦਾ ਮਾਣ ਹੋ ਅਤੇ ਹਰ ਭਾਰਤੀ ਲਈ ਪ੍ਰੇਰਣਾ ਹੋ। ਅੱਜ ਦੀ ਅਸਫਲਤਾ ਦੁੱਖ ਦਿੰਦੀ ਹੈ। ਮੇਰੀ ਇੱਛਾ ਹੈ ਕਿ ਮੈਂ ਉਸ ਨਿਰਾਸ਼ਾ ਦੀ ਭਾਵਨਾ ਨੂੰ ਸ਼ਬਦਾਂ ਵਿੱਚ ਬਿਆਨ ਕਰ ਸਕਾਂ ਜਿਸ ਦਾ ਮੈਂ ਅਨੁਭਵ ਕਰ ਰਿਹਾ ਹਾਂ।